ਦਿਸ਼ਾ ਰਵੀ ਵਿਰੁੱਧ ਦਰਜ FIR ਨਾਲ ਜੁੜੀਆਂ ਕੁਝ ਖ਼ਬਰਾਂ ਸਨਸਨੀਖੇਜ਼ ਅਤੇ ਪੱਖਪਾਤੀ : ਹਾਈ ਕੋਰਟ

Friday, Feb 19, 2021 - 04:15 PM (IST)

ਦਿਸ਼ਾ ਰਵੀ ਵਿਰੁੱਧ ਦਰਜ FIR ਨਾਲ ਜੁੜੀਆਂ ਕੁਝ ਖ਼ਬਰਾਂ ਸਨਸਨੀਖੇਜ਼ ਅਤੇ ਪੱਖਪਾਤੀ : ਹਾਈ ਕੋਰਟ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟੂਲਕਿੱਟ ਮਾਮਲੇ 'ਚ ਜਲਵਾਯੂ ਵਰਕਰ ਦਿਸ਼ਾ ਰਵੀ ਵਿਰੁੱਧ ਦਰਜ ਐੱਫ.ਆਈ.ਆਰ. ਦੀ ਜਾਂਚ ਬਾਰੇ ਮੀਡੀਆ 'ਚ ਆਈਆਂ ਕੁਝ ਖ਼ਬਰਾਂ ਸਨਸਨੀਖੇਜ਼ ਅਤੇ ਪੱਖਪਾਤ ਨਾਲ ਪੀੜਤ ਰਿਪੋਰਟਿੰਗ' ਵੱਲ ਸੰਕੇਤ ਕਰਦੀ ਹੈ। ਕੋਰਟ ਨੇ ਇਸ ਤਰ੍ਹਾਂ ਦੀ ਸਮੱਗਰੀ ਨੂੰ ਹਟਾਉਣ ਦੇ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਮੀਡੀਆ ਅਦਾਰਿਆਂ ਨੂੰ ਕਿਹਾ ਕਿ ਲੀਕ ਹੋਈ ਜਾਂਚ ਸਮੱਗਰੀ ਪ੍ਰਸਾਰਿਤ ਨਾ ਕੀਤੀ ਜਾਵੇ। ਦੱਸਣਯੋਗ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਸਮਰਥਨ 'ਚ ਇਕ ਟੂਲਕਿੱਟ ਸਾਂਝੀ ਕਰਨ 'ਚ ਭੂਮਿਕਾ ਕਾਰਨ ਦਿਸ਼ਾ ਰਵੀ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜੱਜ ਪ੍ਰਤਿਭ ਐੱਮ. ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮਾਚਾਰ ਸਮੱਗਰੀ ਅਤੇ ਦਿੱਲੀ ਪੁਲਸ ਦੇ ਟਵੀਟ ਨੂੰ ਹਟਾਉਣ ਨਾਲ ਸੰਬੰਧਤ ਅੰਤਰਿਮ ਪਟੀਸ਼ਨ 'ਤੇ ਵਿਚਾਰ ਬਾਅਦ 'ਚ ਕੀਤਾ ਜਾਵੇਗਾ। ਫਿਲਹਾਲ ਹਾਈ ਕੋਰਟ ਨੇ ਮੀਡੀਆ ਅਦਾਰਿਆਂ ਨੂੰ ਕਿਹਾ ਕਿ ਲੀਕ ਹੋਈ ਜਾਂਚ ਸਮੱਗਰੀ ਨੂੰ ਪ੍ਰਸਾਰਿਤ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ: ਪੁਲਸ ਦੀ ਇਸ ਕਾਰਵਾਈ ਖ਼ਿਲਾਫ਼ ਦਿਸ਼ਾ ਰਵੀ ਨੇ ਕੀਤਾ ਅਦਾਲਤ ਦਾ ਰੁਖ਼

ਅਦਾਲਤ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਕੋਈ ਹਲਫ਼ਨਾਮਾ 'ਚ ਦਿੱਤੇ ਗਏ ਆਪਣੇ ਇਸ ਰੁਖ ਦਾ ਪਾਲਣ ਕਰੇ ਕਿ ਉਸ ਨੇ ਜਾਂਚ ਸੰਬੰਧੀ ਕੋਈ ਜਾਣਕਾਰੀ ਪ੍ਰੈੱਸ ਨੂੰ ਲੀਕ ਨਹੀਂ ਕੀਤੀ ਅਤੇ ਨਾ ਹੀ ਉਸ ਦਾ ਕੋਈ ਇਰਾਦਾ ਹੈ। ਹਾਈ ਕੋਰਟ ਨੇ ਕਿਹਾ ਕਿ ਟੂਲਕਿੱਟ ਮਾਮਲੇ 'ਚ ਪੁਲਸ ਨੂੰ ਕਾਨੂੰਨ ਦਾ ਅਤੇ ਅਜਿਹੇ ਮਾਮਲਿਆਂ ਦੀ ਮੀਡੀਆ ਕਵਰੇਜ਼ ਦੇ ਸਿਲਸਿਲੇ 'ਚ 2010 ਦੇ ਏਜੰਸੀ ਦੇ ਮੰਗ ਪੱਤਰ ਪਾਲਣ ਕਰਦੇ ਹੋਏ ਪ੍ਰੈੱਸ ਬ੍ਰੀਫਿੰਗ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਮੀਡੀਆ ਅਦਾਰਿਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਸਿਰਫ਼ ਪ੍ਰਮਾਣਿਤ ਸਮੱਗਰੀ ਹੀ ਪ੍ਰਕਾਸ਼ਿਤ ਕੀਤੀ ਜਾਵੇ ਅਤੇ ਉਹ ਜਲਵਾਯੂ ਵਰਕਰ ਦਿਸ਼ਾ ਰਵੀ ਵਿਰੁੱਧ ਦਰਜ ਐੱਫ.ਆਈ.ਆਰ. ਦੇ ਸਿਲਸਿਲੇ 'ਚ ਚੱਲ ਰਹੀ ਜਾਂਚ 'ਚ ਰੁਕਾਵਟ ਨਾ ਪਵੇ। ਅਦਾਲਤ ਦਿਸ਼ਾ ਰਵੀ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਉਸ ਨੇ ਜਾਂਚ ਸਮੱਗਰੀ ਨੂੰ ਮੀਡੀਆ 'ਚ ਲੀਕ ਕਰਨ ਤੋਂ ਪੁਲਸ ਨੂੰ ਰੋਕਣ ਦੀ ਅਪੀਲ ਕੀਤੀ ਹੈ। ਪਟੀਸ਼ਨ 'ਚ ਮੀਡੀਆ ਨੂੰ ਉਨ੍ਹਾਂ ਦੀ ਵਟਸਐੱਪ 'ਤੇ ਹੋਈ ਗੱਲਬਾਤ ਜਾਂਚ ਹੋਰ ਚੀਜ਼ਾਂ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਭੜਕੇ ਅਮਿਤ ਸ਼ਾਹ


author

DIsha

Content Editor

Related News