ਦਿਸ਼ਾ ਪਟਾਨੀ ਦੇ ਘਰ ਫਾਇਰਿੰਗ ਕਰਨ ਵਾਲੇ 2 ਸ਼ੂਟਰ ਦਿੱਲੀ ਤੋਂ ਗ੍ਰਿਫਤਾਰ
Saturday, Sep 20, 2025 - 04:39 PM (IST)

ਬਰੇਲੀ (ਇੰਟ.)- ਦਿੱਲੀ ਪੁਲਸ ਨੇ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਦੋ ਨਾਬਾਲਗ ਸ਼ੂਟਰਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਕਥਿਤ ਤੌਰ 'ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਦੇ ਬਾਹਰ ਗੋਲੀਬਾਰੀ ਵਿੱਚ ਸ਼ਾਮਲ ਸਨ। ਇੱਕ ਅਧਿਕਾਰੀ ਦੇ ਅਨੁਸਾਰ, ਦੋਵੇਂ ਦੋਸ਼ੀ ਲਗਭਗ 17 ਸਾਲ ਦੇ ਹਨ ਅਤੇ ਉਨ੍ਹਾਂ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਹਿਰਾਸਤ ਵਿੱਚ ਲਿਆ ਹੈ। ਦੋਵੇਂ ਬਾਗਪਤ ਜ਼ਿਲੇ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ’ਤੇ ਇਕ-ਇਕ ਲੱਖ ਦਾ ਇਨਾਮ ਐਲਾਨ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ, ਮਿਲਿਆ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ
ਪੁਲਸ ਮੁਤਾਬਕ 11 ਸਤੰਬਰ ਨੂੰ ਨਕੁਲ ਅਤੇ ਵਿਜੇ ਸੁਪਰ ਸਪਲੈਂਡਰ ਬਾਈਕ ਰਾਹੀਂ ਪਹੁੰਚੇ ਸਨ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ। ਇਸ ਮਾਮਲੇ ਵਿਚ ਸ਼ਾਮਲ ਇਨ੍ਹਾਂ ਦੇ 2 ਸਾਥੀ ਅਰੁਣ ਤੇ ਰਵਿੰਦਰ 12 ਸਤੰਬਰ ਨੂੰ ਗਾਜ਼ੀਆਬਾਦ ਦੇ ਟਾਨਿਕਾ ਸਿਟੀ ਖੇਤਰ ਵਿਚ ਪੁਲਸ ਮੁਕਾਬਲੇ ’ਚ ਢੇਰ ਹੋ ਚੁੱਕੇ ਹਨ। ਬਰੇਲੀ ਪੁਲਸ ਹੁਣ ਨਕੁਲ ਅਤੇ ਵਿਜੇ ਨੂੰ ਬੀ-ਵਾਰੰਟ ’ਤੇ ਕਸਟੱਡੀ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ: ਹੋ ਗਿਆ ਡਰੋਨ ਹਮਲਾ, ਮਾਰੇ ਗਏ 70 ਲੋਕ
ਜ਼ਿਕਰਯੋਗ ਹੈ ਕਿ 11 ਅਤੇ 12 ਸਤੰਬਰ ਨੂੰ ਅਦਾਕਾਰਾ ਦੇ ਘਰ ਦੇ ਬਾਹਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਸਬੰਧਤ 4 ਸ਼ੂਟਰਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਘਟਨਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਅਤੇ ਖੁਫੀਆ ਇਨਪੁੱਟ ਦੇ ਆਧਾਰ ’ਤੇ ਸ਼ੂਟਰਾਂ ਦੀ ਪਛਾਣ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8