ਦਿਲਜੀਤ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਪਰਿਵਾਰ ਨੇ ਕੀਤਾ ਸ਼ਾਹੀ ਸਵਾਗਤ ਤੇ ਲਾਇਆ ਹੱਸ ਕੇ ਗਲੇ

Thursday, Jan 02, 2025 - 12:30 PM (IST)

ਦਿਲਜੀਤ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਪਰਿਵਾਰ ਨੇ ਕੀਤਾ ਸ਼ਾਹੀ ਸਵਾਗਤ ਤੇ ਲਾਇਆ ਹੱਸ ਕੇ ਗਲੇ

ਐਂਟਰਟੇਨਮੈਂਟ ਡੈਸਕ - ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਬੀਤੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅੱਜ ਦਿਲਜੀਤ ਦੋਸਾਂਝ ਭਾਜਪਾ ਆਗੂ ਮਨਜਿੰਦਰ ਸਿਰਸਾ ਦੇ ਘਰ ਪਹੁੰਚੇ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਲਜੀਤ ਤੇ ਸਿਰਸਾ ਕਾਫ਼ੀ ਗੱਲਾਂ-ਬਾਤਾਂ ਵੀ ਕੀਤੀਆਂ ਅਤੇ ਚਾਹ ਦਾ ਆਨੰਦ ਵੀ ਲਿਆ। 

PunjabKesari

ਦੱਸ ਦਈਏ ਕਿ 31 ਦਸੰਬਰ ਨੂੰ ਦਿਲਜੀਤ ਦੋਸਾਂਝ ਨੇ ਲੁਧਿਆਣਾ 'ਚ ਆਪਣੇ ‘ਦਿਲ-ਲੁਮੀਨਾਟੀ ਟੂਰ’ ਦੇ ਆਖਰੀ ਸ਼ੋਅ ਦਾ ਗ੍ਰੈਂਡ ਫਿਨਾਲੇ ਕੀਤਾ।

PunjabKesari

ਕੰਸਰਟ ‘ਚ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ ‘ਤੇ ਸੀ।

PunjabKesari

ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਨੇ ਯੋਗਾ ਬਾਰੇ ਵੀ ਗੱਲਬਾਤ ਕੀਤੀ।

PunjabKesari

ਦਿਲਜੀਤ ਦੋਸਾਂਝ ਦੀ ਇਸ ਵੀਡੀਓ ‘ਚ ਉਹ ਕਾਫੀ ਖੁਸ਼ੀ ਨਾਲ ਐਂਟਰੀ ਕਰਦੇ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਦੇ ਹੱਥਾਂ ‘ਚ ਫੁੱਲਾਂ ਦਾ ਗੁਲਦਸਤਾ ਹੈ, ਜਿਸ ਨਾਲ ਉਹ ਪੀ. ਐੱਮ, ਵੱਲ ਵਧਦੇ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ 2025 ਇੱਕ ਸ਼ਾਨਦਾਰ ਸ਼ੁਰੂਆਤ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਬਹੁਤ ਯਾਦਗਾਰੀ ਮੁਲਾਕਾਤ ਸੀ… ਅਸੀਂ ਸੰਗੀਤ ਸਮੇਤ ਕਈ ਗੱਲਾਂ ਬਾਰੇ ਗੱਲ ਕੀਤੀ।

PunjabKesari

PunjabKesari

PunjabKesari


author

sunita

Content Editor

Related News