Dhanteras 2025: ਅੱਜ ਹੈ ਧਨਤੇਰਸ, ਜਾਣੋ ਕਿੰਨੇ ਵਜੇ ਸ਼ੁਰੂ ਹੋਵੇਗਾ ਖਰੀਦਦਾਰੀ ਦਾ ਮਹੂਰਤ ਤੇ ਪੂਜਾ ਵਿਧੀ

Saturday, Oct 18, 2025 - 10:03 AM (IST)

Dhanteras 2025: ਅੱਜ ਹੈ ਧਨਤੇਰਸ, ਜਾਣੋ ਕਿੰਨੇ ਵਜੇ ਸ਼ੁਰੂ ਹੋਵੇਗਾ ਖਰੀਦਦਾਰੀ ਦਾ ਮਹੂਰਤ ਤੇ ਪੂਜਾ ਵਿਧੀ

ਵੈੱਬ ਡੈਸਕ- ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਅੱਜ ਧਨਤੇਰਸ ਨਾਲ ਹੋ ਰਹੀ ਹੈ। ਇਸ ਦਿਨ ਨੂੰ ਧਨਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਸੋਨਾ-ਚਾਂਦੀ, ਭਾਂਡੇ ਅਤੇ ਹੋਰ ਕੀਮਤੀ ਚੀਜ਼ਾਂ ਖਰੀਦਦੇ ਹਨ, ਕਿਉਂਕਿ ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਕੀਤੀ ਖਰੀਦਦਾਰੀ ਸਾਲ ਭਰ ਚੰਗੇ ਫਲ ਦਿੰਦੀ ਹੈ।

ਧਨਤੇਰਸ 2025 ਦੀ ਤਾਰੀਕ ਅਤੇ ਸਮਾਂ

ਦ੍ਰਿਕ ਪੰਚਾਂਗ ਅਨੁਸਾਰ, ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਿਥੀ 18 ਅਕਤੂਬਰ ਦੁਪਹਿਰ 12:18 ਤੋਂ ਸ਼ੁਰੂ ਹੋਵੇਗੀ ਤੇ 19 ਅਕਤੂਬਰ ਦੁਪਹਿਰ 1:51 ਵਜੇ ਤੱਕ ਰਹੇਗੀ।

ਖਰੀਦਦਾਰੀ ਦੇ ਸ਼ੁੱਭ ਮੁਹੂਰਤ

  • ਪਹਿਲਾ ਮੁਹੂਰਤ: ਸਵੇਰੇ 8:50 ਤੋਂ 10:33 ਵਜੇ ਤੱਕ
  • ਦੂਜਾ ਮੁਹੂਰਤ: 11:43 ਤੋਂ 12:28 ਵਜੇ ਤੱਕ
  • ਤੀਜਾ ਮੁਹੂਰਤ: ਸ਼ਾਮ 7:16 ਤੋਂ 8:20 ਵਜੇ ਤੱਕ

ਚੌਘੜੀਆ ਮੁਹੂਰਤ

  • ਸ਼ੁੱਭ ਕਾਲ: ਸਵੇਰੇ 7:49 ਤੋਂ ਸਵੇਰੇ 9:15 ਵਜੇ ਤੱਕ
  • ਲਾਭ ਉੱਨਤੀ ਮੁਹੂਰਤ: ਦੁਪਹਿਰ 1:32 ਤੋਂ 2:57 ਵਜੇ ਤੱਕ
  • ਅੰਮ੍ਰਿਤ ਕਾਲ: ਦੁਪਹਿਰ 2:57 ਤੋਂ ਸ਼ਾਮ 4:23 ਵਜੇ ਤੱਕ
  • ਚਰ ਕਾਲ: ਦੁਪਹਿਰ 12:06 ਤੋਂ 1:32 ਵਜੇ ਤੱਕ

ਪੂਜਾ ਦਾ ਸ਼ੁੱਭ ਸਮਾਂ

ਅੱਜ ਸ਼ਾਮ 7:16 ਵਜੇ ਤੋਂ ਰਾਤ 8:20 ਵਜੇ ਤੱਕ ਮਾਂ ਲਕਸ਼ਮੀ, ਕੁਬੇਰ ਦੇਵਤਾ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਦਾ ਸ਼ੁੱਭ ਸਮਾਂ ਰਹੇਗਾ। ਇਸ ਸਮੇਂ ਕੀਤੀ ਪੂਜਾ ਨਾਲ ਘਰ ਵਿਚ ਧਨ, ਸੁੱਖ ਅਤੇ ਖ਼ੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

ਇਹ ਵੀ ਪੜ੍ਹੋ : Diwali 2025 : 71 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ

ਯਮ ਦੀਵਾ ਕਦੋਂ ਜਗਾਇਆ ਜਾਵੇਗਾ

ਧਨਤੇਰਸ ਦੇ ਦਿਨ ਸੂਰਜ ਡੁੱਬਣ ਮਗਰੋਂ ਮੁੱਖ ਦਰਵਾਜ਼ੇ 'ਤੇ ਯਮ ਦੀਵਾ ਜਗਾਇਆ ਜਾਂਦਾ ਹੈ। ਇਹ ਦੀਵਾ ਯਮਰਾਜ ਦੇ ਨਾਮ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਜਗਾਇਆ ਜਾਂਦਾ ਹੈ।
ਯਮ ਦੀਵਾ ਦਾ ਸਮਾਂ- ਸ਼ਾਮ 5:48 ਤੋਂ 7:04 ਵਜੇ ਤੱਕ (ਮਿਆਦ 1 ਘੰਟਾ 16 ਮਿੰਟ)।

ਧਨਤੇਰਸ 'ਤੇ ਕੀ ਖਰੀਦਣਾ ਚਾਹੀਦਾ ਹੈ

  • ਸੋਨਾ-ਚਾਂਦੀ: ਲਕਸ਼ਮੀ ਜੀ ਦੀ ਕਿਰਪਾ ਲਈ ਸੋਨੇ-ਚਾਂਦੀ ਦੇ ਗਹਿਣੇ ਜਾਂ ਸਿੱਕੇ ਖਰੀਦੋ।
  • ਭਾਂਡੇ: ਤਾਂਬੇ ਜਾਂ ਪਿੱਤਲ ਦੇ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।
  • ਝਾੜੂ: ਨਵੀਂ ਝਾੜੂ ਖਰੀਦਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।

ਧਨਤੇਰਸ ਦਾ ਮਹੱਤਵ

ਧਨਤੇਰਸ ਕੇਵਲ ਧਨ ਦੀ ਪ੍ਰਾਪਤੀ ਲਈ ਨਹੀਂ, ਸਗੋਂ ਧਨਵੰਤਰੀ ਤ੍ਰਿਯੋਦਸ਼ੀ ਦੇ ਰੂਪ ਵਿਚ ਵੀ ਮਨਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਇਸ ਲਈ ਇਹ ਦਿਨ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੈ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News