Chet Navratri 2026: 19 ਮਾਰਚ ਤੋਂ ਬਦਲਣਗੇ ਤੁਹਾਡੇ ਭਾਗ! ਜਾਣੋ ਨੌਂ ਦਿਨਾਂ ਦੀ ਪੂਜਾ ਵਿਧੀ ਅਤੇ ਧਾਰਮਿਕ ਮਹੱਤਵ
2/20/2026 9:32:46 AM
ਨਵੀਂ ਦਿੱਲੀ - ਹਿੰਦੂ ਧਰਮ 'ਚ ਚੈਤਰ ਨਵਰਾਤਰੀ ਦਾ ਵਿਸ਼ੇਸ਼ ਮਹੱਤਵ ਹੈ, ਜਿਸ 'ਚ ਮਾਂ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਸਾਲ 2026 'ਚ ਚੈਤਰ ਨਵਰਾਤਰੀ 19 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਇਸ ਦਾ ਸਮਾਪਨ 27 ਮਾਰਚ ਨੂੰ ਹੋਵੇਗਾ।
ਹਿੰਦੂ ਨਵੇਂ ਸਾਲ ਦੀ ਸ਼ੁਰੂਆਤ
ਚੈਤਰ ਮਹੀਨਾ ਹਿੰਦੂ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ। ਇਸ ਲਈ ਚੈਤਰ ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਨਵੇਂ ਹਿੰਦੂ ਸਾਲ ਵਿਕਰਮ ਸੰਵਤ ਦੀ ਸ਼ੁਰੂਆਤ ਵੀ ਹੁੰਦੀ ਹੈ। ਪੰਚਾਂਗ ਅਨੁਸਾਰ, ਚੈਤਰ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ 19 ਮਾਰਚ 2026 ਨੂੰ ਸਵੇਰੇ 6:52 ਵਜੇ ਸ਼ੁਰੂ ਹੋਵੇਗੀ ਅਤੇ 20 ਮਾਰਚ ਨੂੰ ਸਵੇਰੇ 4:52 ਵਜੇ ਇਸ ਦੀ ਸਮਾਪਤੀ ਹੋਵੇਗੀ।
ਕਲਸ਼ ਸਥਾਪਨਾ ਲਈ ਸ਼ੁਭ ਮਹੂਰਤ
ਨਵਰਾਤਰੀ ਦੇ ਪਹਿਲੇ ਦਿਨ ਸ਼ੁਭ ਮਹੂਰਤ 'ਚ ਵਿਧੀ-ਵਿਧਾਨ ਨਾਲ ਘਟਸਥਾਪਨਾ ਕੀਤੀ ਜਾਂਦੀ ਹੈ, ਜੋ ਮਾਂ ਦੁਰਗਾ ਦੀ ਸ਼ਕਤੀ ਦੇ ਸੱਦੇ ਅਤੇ ਪੂਜਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ। 19 ਮਾਰਚ ਲਈ ਨਿਰਧਾਰਿਤ ਸ਼ੁਭ ਮਹੂਰਤ ਇਸ ਪ੍ਰਕਾਰ ਹਨ:
ਸਵੇਰ ਦਾ ਮਹੂਰਤ : ਸਵੇਰੇ 6:52 ਵਜੇ ਤੋਂ ਸਵੇਰੇ 8:08 ਵਜੇ ਤੱਕ।
ਅਭਿਜੀਤ ਮਹੂਰਤ : ਦੁਪਹਿਰ 12:22 ਵਜੇ ਤੋਂ ਦੁਪਹਿਰ 1:11 ਵਜੇ ਤੱਕ।
ਸਰੋਤਾਂ ਅਨੁਸਾਰ, ਚਿੱਤਰਾ ਨਕਸ਼ਤਰ ਅਤੇ ਵੈਧ੍ਰਿਤੀ ਯੋਗ 'ਚ ਘਟਸਥਾਪਨਾ ਨਹੀਂ ਕਰਨੀ ਚਾਹੀਦੀ। ਅਸ਼ੁੱਭ ਕਾਲ, ਅਮਾਵਸਿਆ ਜਾਂ ਰਾਤ ਦੇ ਸਮੇਂ ਕਲਸ਼ ਸਥਾਪਨਾ ਕਰਨਾ ਵਰਜਿਤ ਮੰਨਿਆ ਗਿਆ ਹੈ, ਕਿਉਂਕਿ ਇਸ ਨਾਲ ਦੇਵੀ ਮਾਂ ਨਾਰਾਜ਼ ਹੋ ਸਕਦੀ ਹੈ।
ਨੌਂ ਦਿਨਾਂ ਦੀ ਪੂਜਾ ਦਾ ਵੇਰਵਾ
ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਹੇਠ ਲਿਖੇ ਅਨੁਸਾਰ ਦੇਵੀ ਦੇ ਵੱਖ-ਵੱਖ ਰੂਪਾਂ ਦੀ ਉਪਾਸਨਾ ਕੀਤੀ ਜਾਵੇਗੀ :-
19 ਮਾਰਚ (ਪਹਿਲਾ ਦਿਨ) - ਮਾਂ ਸ਼ੈਲਪੁੱਤਰੀ ਦੀ ਪੂਜਾ
20 ਮਾਰਚ (ਦੂਜਾ ਦਿਨ) : ਮਾਂ ਬ੍ਰਹਮਚਾਰਿਣੀ
21 ਮਾਰਚ (ਤੀਜਾ ਦਿਨ) - ਮਾਂ ਚੰਦਰਘੰਟਾ
22 ਮਾਰਚ (ਚੌਥਾ ਦਿਨ)- ਮਾਂ ਕੂਸ਼ਮਾਂਡਾ
23 ਮਾਰਚ (ਪੰਜਵਾਂ ਦਿਨ)- ਮਾਂ ਸਕੰਦਮਾਤਾ
24 ਮਾਰਚ (ਛੇਵਾਂ ਦਿਨ)- ਮਾਂ ਕਾਤਿਆਯਨੀ
25 ਮਾਰਚ (ਸਤਵਾਂ ਦਿਨ)- ਮਾਂ ਕਾਲਰਾਤਰੀ
26 ਮਾਰਚ (ਅਠਵਾਂ ਦਿਨ) - ਦੁਰਗਾ ਅਸ਼ਟਮੀ, ਮਾਂ ਮਹਾਗੌਰੀ
27 ਮਾਰਚ (ਨੋਵਾਂ ਦਿਨ)- ਮਾਂ ਸਿੱਧੀਦਾਤਰੀ
ਚਾਰ ਨਵਰਾਤਰੀਆਂ ਦਾ ਮਹੱਤਵ
ਸਾਲ 'ਚ ਕੁੱਲ ਚਾਰ ਵਾਰ ਨਵਰਾਤਰੀ ਆਉਂਦੀ ਹੈ, ਜਿਸ 'ਚ ਸ਼ਾਰਦੀਆ ਅਤੇ ਚੈਤਰ ਨਵਰਾਤਰੀ ਮੁੱਖ ਮੰਨੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮਾਘ ਅਤੇ ਅਸਾਢ ਮਹੀਨੇ 'ਚ ਆਉਣ ਵਾਲੀਆਂ ਨਵਰਾਤਰੀਆਂ ਨੂੰ ਗੁਪਤ ਨਵਰਾਤਰੀ ਕਿਹਾ ਜਾਂਦਾ ਹੈ, ਜਿਨ੍ਹਾਂ 'ਚ 10 ਮਹਾਵਿਦਿਆਵਾਂ ਦੀ ਗੁਪਤ ਸਾਧਨਾ ਕੀਤੀ ਜਾਂਦੀ ਹੈ।
