ਸਾਵਧਾਨ! ਪੂਜਾ ਘਰ 'ਚ ਭੁੱਲ ਕੇ ਵੀ ਨਾ ਰੱਖੋ ਅਜਿਹੇ ਫੁੱਲ, ਹੋ ਸਕਦੈ ਭਾਰੀ ਨੁਕਸਾਨ

2/24/2026 10:39:13 AM

ਵੈੱਬ ਡੈਸਕ - ਸਾਡੇ ਘਰਾਂ 'ਚ ਪੂਜਾ-ਪਾਠ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਇਸ ਦੌਰਾਨ ਫੁੱਲਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਵੱਖ-ਵੱਖ ਦੇਵੀ-ਦੇਵਤਿਆਂ ਦੀ ਕਿਰਪਾ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਵੱਖ-ਵੱਖ ਕਿਸਮਾਂ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫੁੱਲ ਅਜਿਹੇ ਵੀ ਹਨ ਜਿਨ੍ਹਾਂ ਨੂੰ ਘਰ ਦੇ ਮੰਦਰ 'ਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ? ਅਜਿਹਾ ਕਰਨ ਨਾਲ ਨਾ ਸਿਰਫ਼ ਪੂਜਾ ਦਾ ਪ੍ਰਭਾਵ ਘੱਟ ਹੁੰਦਾ ਹੈ, ਸਗੋਂ ਜੀਵਨ 'ਚ ਨਕਾਰਾਤਮਕਤਾ ਵੀ ਵੱਧ ਸਕਦੀ ਹੈ। ਆਓ ਜਾਣਦੇ ਹਾਂ ਕਿ ਮੰਦਰ ਵਿੱਚ ਕਿਹੜੇ ਫੁੱਲਾਂ ਨੂੰ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ:

ਬਾਸੀ ਜਾਂ ਮੁਰਝਾਏ ਹੋਏ ਫੁੱਲ
ਮੰਦਰ 'ਚ ਹਮੇਸ਼ਾ ਤਾਜ਼ੇ ਅਤੇ ਖੁਸ਼ਬੂਦਾਰ ਫੁੱਲ ਹੀ ਚੜ੍ਹਾਉਣੇ ਚਾਹੀਦੇ ਹਨ। ਬਾਸੀ ਜਾਂ ਮੁਰਝਾਏ ਹੋਏ ਫੁੱਲਾਂ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਭਗਵਾਨ ਨੂੰ ਅਰਪਿਤ ਕਰਨਾ ਅਪਸ਼ਗਨ ਮੰਨਿਆ ਜਾਂਦਾ ਹੈ। ਅਜਿਹੇ ਫੁੱਲਾਂ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਹੈ।

ਪਲਾਸਟਿਕ ਦੇ ਫੁੱਲ
ਅੱਜ-ਕੱਲ੍ਹ ਲੋਕ ਸਜਾਵਟ ਲਈ ਮੰਦਰਾਂ 'ਚ ਨਕਲੀ ਜਾਂ ਪਲਾਸਟਿਕ ਦੇ ਫੁੱਲ ਰੱਖਦੇ ਹਨ, ਪਰ ਧਾਰਮਿਕ ਪੱਖੋਂ ਇਹ ਸਹੀ ਨਹੀਂ ਹਨ। ਪੂਜਾ 'ਚ ਹਮੇਸ਼ਾ ਕੁਦਰਤੀ ਚੀਜ਼ਾਂ ਦੀ ਵਰਤੋਂ ਹੀ ਸ਼ੁਭ ਮੰਨੀ ਜਾਂਦੀ ਹੈ। ਪਲਾਸਟਿਕ ਦੇ ਫੁੱਲਾਂ ਵਿੱਚ ਜੀਵਨ ਨਹੀਂ ਹੁੰਦਾ, ਇਸ ਲਈ ਇਹ ਪੂਜਾ ਲਈ ਅਣਉਚਿਤ ਹਨ।

ਕਨੇਰ ਦਾ ਫੁੱਲ
ਕਨੇਰ ਦਾ ਫੁੱਲ ਦੇਖਣ 'ਚ ਭਾਵੇਂ ਸੁੰਦਰ ਹੋਵੇ, ਪਰ ਇਹ ਹਰ ਦੇਵੀ-ਦੇਵਤੇ ਨੂੰ ਨਹੀਂ ਚੜ੍ਹਾਇਆ ਜਾ ਸਕਦਾ। ਖਾਸ ਤੌਰ 'ਤੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਦੀ ਪੂਜਾ 'ਚ ਇਸ ਦੀ ਵਰਤੋਂ ਵਰਜਿਤ ਹੈ। ਮੰਨਿਆ ਜਾਂਦਾ ਹੈ ਕਿ ਇਹ ਫੁੱਲ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰ ਸਕਦਾ ਹੈ।

ਅਕੌੜੇ ਦਾ ਫੁੱਲ
ਅਕੌੜੇ ਦਾ ਫੁੱਲ ਭਗਵਾਨ ਸ਼ਿਵ ਨੂੰ ਅਰਪਿਤ ਕੀਤਾ ਜਾਂਦਾ ਹੈ ਪਰ ਇਸ ਨੂੰ ਰੋਜ਼ਾਨਾ ਮੰਦਰ 'ਚ ਨਹੀਂ ਰੱਖਣਾ ਚਾਹੀਦਾ। ਇਸ ਫੁੱਲ ਦਾ ਪ੍ਰਭਾਵ ਬਹੁਤ ਤੇਜ਼ ਹੁੰਦਾ ਹੈ ਅਤੇ ਜੇਕਰ ਇਸ ਨੂੰ ਸਹੀ ਸਮੇਂ ਜਾਂ ਵਿਧੀ ਨਾਲ ਨਾ ਚੜ੍ਹਾਇਆ ਜਾਵੇ, ਤਾਂ ਇਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ।


Sunaina

Content Editor Sunaina