ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਕੋਲ ਰਾਈਫ਼ਲ ਸਮੇਤ 2 ਕਰੋੜ ਦੀ ਜਾਇਦਾਦ

Thursday, May 12, 2022 - 12:34 PM (IST)

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਕੋਲ ਰਾਈਫ਼ਲ ਸਮੇਤ 2 ਕਰੋੜ ਦੀ ਜਾਇਦਾਦ

ਚੰਪਾਵਤ (ਭਾਸ਼ਾ)- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੋਲ ਇਕ ਰਾਈਫ਼ਲ ਸਮੇਤ 2 ਕਰੋੜਾਂ ਦੀ ਜਾਇਦਾਦ ਹੈ। ਧਾਮੀ ਨੇ ਇਸ ਦਾ ਖ਼ੁਲਾਸਾ ਸੋਮਵਾਰ ਨੂੰ 31 ਮਈ ਨੂੰ ਹੋਣ ਵਾਲੀ ਜ਼ਿਮੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਨਾਲ ਦਾਖ਼ਲ ਸਹੁੰ ਪੱਤਰ 'ਚ ਕੀਤਾ ਹੈ। ਮੁੱਖ ਮੰਤਰੀ ਕੋਲ ਰਾਈਫ਼ਲ ਦੀ ਮੌਜੂਦਗੀ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਅਤੇ ਅੱਜ ਕੱਲ ਸਿਆਸੀ ਹਲਕਿਆਂ 'ਤੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ, ਪਿਥੌਰਾਗੜ੍ਹ 'ਚ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਉਨ੍ਹਾਂ ਦੇ ਵਿਸ਼ੇ 'ਚ ਕੀਤੀ ਗਈ ਟਿੱਪਣੀ ਜ਼ਰੂਰ ਉਨ੍ਹਾਂ ਦੇ ਇਹ ਸੁਭਾਅ ਦੇ ਅਨੁਕੂਲ ਦਿਖਾਈ ਦਿੰਦੀ ਹੈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਧਾਮੀ ਨੂੰ 'ਪੁਸ਼ਪਾ' ਕਹੇ ਜਾਣ ਬਾਰੇ ਕਿਹਾ ਸੀ 'ਧਾਮੀ ਸਿਰਫ਼ ਫਲਾਵਰ ਨਹੀਂ, ਫਾਇਰ ਵੀ ਹੈ।

ਧਾਮੀ ਨੇ ਹਾਲਾਂਕਿ ਆਪਣੇ ਸਹੁੰ ਪੱਤਰ 'ਚ ਕਿਹਾ ਹੈ ਕਿ ਉਨ੍ਹਾਂ ਨੇ ਡੇਢ ਲੱਖ ਰੁਪਏ ਦੀ ਆਪਣੀ ਇਸ ਰਾਈਫ਼ਲ ਦਾ ਕਦੇ ਇਸਤੇਮਾਲ ਨਹੀਂ ਕੀਤਾ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ 'ਤੇ 47 ਲੱਖ ਰੁਪਏ ਦਾ ਕਰਜ਼ ਹੈ ਅਤੇ ਉਨ੍ਹਾਂ ਖ਼ਿਲਾਫ਼ ਕੋਈ ਮਾਮਲਾ ਪੈਂਡਿੰਗ ਨਹੀਂ ਹੈ। ਧਾਮੀ ਨੇ ਕਿਹਾ ਕਿ ਉਨ੍ਹਾਂ ਕੋਲ 2 ਕਰੋੜ ਰੁਪਏ ਦੀ ਜਾਇਦਾਦ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਗੀਤਾ 47 ਲੱਖ ਰੁਪਏ ਦੀ ਜਾਇਦਾਦ ਦੀ ਮਾਲਕ ਹੈ।


author

DIsha

Content Editor

Related News