ਈਰਾਨੀ ਖੇਤਰ 'ਚ ਉਡਾਣ ਤੋਂ ਬਚਣ ਏਅਰਲਾਇੰਸ, ਬਦਲਣ ਰਾਹ : DGCA
Wednesday, Jan 08, 2020 - 10:31 PM (IST)

ਨਵੀਂ ਦਿੱਲੀ — ਮੱਧ ਪੂਰਬੀ ਖੇਤਰ 'ਚ ਅਮਰੀਕਾ-ਈਰਾਨ ਵਿਚਾਲੇ ਤਣਾਅ ਨੂੰ ਦੇਖਦੇ ਹੋਏ ਡੀ.ਜੀ.ਸੀ.ਏ. ਨੇ ਸਾਰੇ ਏਅਰਲਾਇੰਸ ਨੂੰ ਯਾਤਰੀਆਂ ਦੀ ਪੂਰੀ ਸੁਰੱਖਿਆ ਲਈ ਉਡਾਣਾਂ ਦੇ ਰਾਸਤੇ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਏਅਰਲਾਇੰਸ ਨੂੰ ਦਿੱਤੇ ਗਏ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ, 'ਮੱਧ ਪੂਰਬੀ 'ਚ ਤਣਾਅ ਨੂੰ ਦੇਖਦੇ ਹੋਏ, ਸਾਰੇ ਏਅਰ ਆਪਰੇਟਰਾਂ ਨੂੰ ਉਚਿਤ ਸਾਵਧਾਨੀ ਬਰਤਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।' ਇਸ 'ਚ ਯਾਤਰੀਆਂ ਦੀ ਪੂਰੀ ਤਰ੍ਹਾਂ ਸੁਰੱਖਿਆ ਯਕੀਨੀ ਕਰਨ ਲਈ ਉਨ੍ਹਾਂ ਦੀਆਂ ਉਡਾਣਾਂ ਨੂੰ ਮੁੜ ਵਿਵਸਥਿਤ ਕਰਨਾ ਸ਼ਾਮਲ ਹੈ।'
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡੀ.ਜੀ.ਸੀ.ਏ. ਨੇ ਏਅਰਲਾਇੰਸ ਨੂੰ ਈਰਾਨ, ਇਰਾਕ, ਓਮਾਨ ਦੀ ਖਾੜੀ, ਫਰਾਂਸ ਦੀ ਖਾੜੀ ਦੇ ਜਲ ਖੇਤਰ 'ਚ ਸਾਵਧਾਨ ਰਹਿਣ ਨੂੰ ਕਿਹਾ ਹੈ। ਰੈਗੁਲੇਟਰ ਨੇ ਏਅਰਲਾਇੰਸ ਤੋਂ ਈਰਾਨ 'ਚ ਤਿਹਰਾਨ ਨੇੜੇ ਇਕ ਯੂਕ੍ਰੇਨੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ 176 ਲੋਕਾਂ ਦੇ ਚਪੇਟ 'ਚ ਆਉਣ ਤੋਂ ਬਾਅਦ ਸਾਵਧਾਨੀ ਬਰਤਣ ਲਈ ਕਿਹਾ ਹੈ।
ਸ਼ਹਿਰੀ ਹਵਾਬਾਜੀ ਦੇ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕ ਬੈਠਕ ਸੱਦੀ ਗਈ ਸੀ ਅਤੇ ਏਅਰਲਾਇੰਸ ਨੂੰ ਸੰਵੇਦਨਸ਼ੀਲ ਸਥਿਤੀ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਯੂ.ਐੱਸ. ਫੈਡਰਲ ਐਵਿਏਸ਼ਨ ਐਡਮਿਨਿਸਟਰੇਸ਼ਨ ਨੇ ਹਰੇਕ ਅਮਰੀਕੀ ਏਅਰਲਾਇੰਸ ਨੂੰ ਇਰਾਕ, ਈਰਾਨ ਅਤੇ ਫਾਇਰਸ ਦੀ ਖਾੜੀ ਤੇ ਓਮਾਨ ਦੀ ਖਾੜੀ ਦੇ ਸਮੁੰਦਰੀ ਇਲਾਕੇ 'ਚ ਤਣਾਅ ਦੀ ਸਥਿਤੀ ਕਾਰਨ ਸੰਚਾਲਨ ਬੰਦ ਕਰਨ ਨੂੰ ਕਿਹਾ ਹੈ।