ਮਾਤਾ ਪ੍ਰਤੀ ਆਸਥਾ: ਭਗਤਾਂ ਨੇ ਮਾਂ ਜਵਾਲਾਮੁਖੀ ਦੇ ਦਰਬਾਰ ’ਚ ਚੜ੍ਹਾਏ ਸੋਨੇ ਦੇ ਚਰਨ ਅਤੇ ਗਹਿਣੇ

05/05/2022 4:34:00 PM

ਜਵਾਲਾਮੁਖੀ (ਕੌਸ਼ਿਕ)– ਮਾਤਾ ਪ੍ਰਤੀ ਆਸਥਾ ਮਾਂ ਜਵਾਲਾਮੁਖੀ ਦੇ ਦਰਬਾਰ ’ਚ ਵੇਖਣ ਨੂੰ ਮਿਲੀ। ਇੱਥੇ ਭਗਤਾਂ ਨੇ ਮਾਂ ਜਵਾਲਾਮੁਖੀ ਦੇ ਦਰਬਾਰ ’ਚ 1 ਕਿਲੋ 750 ਗ੍ਰਾਮ ਸ਼ੁੱਧ ਸੋਨੇ ਦੇ ਚਰਨ ਅਤੇ ਗਹਿਣੇ ਭੇਟ ਕੀਤੇ। ਇਸ ਤੋਂ ਇਲਾਵਾ ਭਗਤਾਂ ਨੇ ਦੂਜੇ ਗੁਪਤ ਦਾਨ ਦੇ ਰੂਪ ’ਚ 375 ਗ੍ਰਾਮ ਸ਼ੁੱਧ ਸੋਨੇ ਦੇ ਗਹਿਣੇ ਮਾਂ ਜਵਾਲਾਮੁਖੀ ਦੇ ਚਰਨਾਂ ’ਚ ਭੇਟ ਕੀਤੇ। ਇਸ ਤਰ੍ਹਾਂ ਲਗਾਤਾਰ ਦੋ ਦਿਨ ਮਾਂ ਜਵਾਲਾਮੁਖੀ ਦੇ ਦਰਬਾਰ ’ਚ ਮਾਂ ਦੇ ਭਗਤਾਂ ਨੇ ਖੂਬ ਸੋਨਾ ਚੜ੍ਹਾਇਆ।

ਓਧਰ ਜਵਾਲਾਮੁਖੀ ਮੰਦਰ ਦੇ ਪ੍ਰਬੰਧਕ ਨੇ ਦੱਸਿਆ ਕਿ ਮਾਂ ਦੇ ਚਰਨਾਂ ਨੂੰ ਮੁੱਖ ਮੰਦਰ ਦੇ ਗਰਭ ਗ੍ਰਹਿ ’ਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਕਿਲੋ ਸ਼ੁੱਧ ਸੋਨੇ ਦੇ ਚਰਨ ਨੂੰ ਲਗਾਉਣ ਲਈ ਭਗਤਾਂ ਨੇ 555 ਗ੍ਰਾਮ ਚਾਂਦੀ ਵੀ ਉਨ੍ਹਾਂ ਚਰਨਾਂ ਦੇ ਬੇਸ ’ਚ ਲਾਈ ਹੈ ਤਾਂ ਕਿ ਚਰਨ ਦੀ ਪਕੜ ਹੋ ਸਕੇ ਅਤੇ ਸੁਰੱਖਿਆ ਤਰੀਕੇ ਨਾਲ ਉਨ੍ਹਾਂ ਨੂੰ ਸੈਟ ਕੀਤਾ ਜਾ ਸਕੇ।

ਚਰਨਾਂ ਦੀ ਸੁਰੱਖਿਆ ਲਈ ਮੰਦਰ ਟਰੱਸਟ ਛੇਤੀ ਹੀ ਕੋਈ ਵਿਵਸਥਾ ਵੱਖਰੇ ਤਰੀਕੇ ਨਾਲ ਕਰਨ ਜਾ ਰਿਹਾ ਹੈ, ਤਾਂ ਕਿ ਤਰ੍ਹਾਂ ਦੀ ਕੋਈ  ਸੁਰੱਖਿਆ ’ਚ ਅਣਗਹਿਲੀ ਨਾ ਹੋ ਸਕੇ। ਗਹਿਣਿਆਂ ਨੂੰ ਮਾਤਾ ਦੀ ਆਰਤੀ ਦੌਰਾਨ ਸ਼ਾਮਲ ਕੀਤਾ ਜਾਵੇਗਾ।


Tanu

Content Editor

Related News