ਕੀ ਫੜਨਵੀਸ ਇੰਨੇ ਬੇਬਸ ਹਨ ਕਿ..., ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਪਾਈ ਝਾੜ
Friday, Jan 23, 2026 - 08:07 AM (IST)
ਮੁੰਬਈ (ਭਾਸ਼ਾ) - ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਵੀਰਵਾਰ ਨੂੰ ਸਖਤ ਝਾੜ ਪਾਉਂਦੇ ਹੋਏ ਸਵਾਲ ਕੀਤਾ ਕਿ ਕੀ ਸੂਬੇ ’ਚ ਕੋਈ ਕਾਨੂੰਨ ਵਿਵਸਥਾ ਹੈ? ਜਸਟਿਸ ਮਾਧਵ ਜਾਮਦਾਰ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਮੰਤਰੀਆਂ ਦੇ ਬੱਚੇ ‘ਅਪਰਾਧ ਕਰਦੇ ਹਨ ਅਤੇ ਖੁੱਲ੍ਹੇਆਮ ਘੁੰਮਦੇ ਹਨ’ ਪਰ ਪੁਲਸ ਉਨ੍ਹਾਂ ਨੂੰ ਲੱਭ ਨਹੀਂ ਪਾਉਂਦੀ। ਬੈਂਚ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਮੁੱਖ ਮੰਤਰੀ ਇੰਨੇ ਬੇਬਸ ਹਨ ਕਿ ਉਹ ਉਸ ਮੰਤਰੀ ਦੇ ਖਿਲਾਫ ਕੁਝ ਨਹੀਂ ਕਹਿ ਸਕਦੇ ਜਿਸ ਦਾ ਬੇਟਾ ਅਪਰਾਧਿਕ ਮਾਮਲੇ ’ਚ ਨਾਂ ਆਉਣ ਤੋਂ ਬਾਅਦ ਫ਼ਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ : 3-3 ਦਿਨ ਮੁੰਡਾ ਰਹੇਗਾ ਇਕ-ਇਕ ਘਰਵਾਲੀ ਕੋਲ ਤੇ ਐਤਵਾਰ ਛੁੱਟੀ, ਪੰਚਾਇਤ ਦਾ ਅਨੋਖਾ ਫਰਮਾਨ
ਉੱਚ ਅਦਾਲਤ ਨੇ ਸ਼ਿਵ ਸੈਨਾ ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਭਰਤ ਗੋਗਾਵਲੇ ਦੇ ਬੇਟੇ ਵਿਕਾਸ ਗੋਗਾਵਲੇ ਦੀ ਅਗਾਂਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਕੀਤੀ। ਮਹਾਡ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀ ਧਿਰਾਂ ਵਿਚਕਾਰ ਹੋਈ ਹਿੰਸਕ ਝੜਪ ਨਾਲ ਸਬੰਧਤ ਇਕ ਮਾਮਲੇ ’ਚ ਵਿਕਾਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ ਦੀ ਝਾੜ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਮੰਤਰੀ ਗੋਗਾਵਲੇ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦਾ ਬੇਟਾ ਇਕ ਦਿਨ ਦੇ ਅੰਦਰ ਆਤਮ-ਸਮਰਪਣ ਕਰ ਦੇਵੇ।
ਇਹ ਵੀ ਪੜ੍ਹੋ : ...ਤਾਂ ਰੱਦ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ! ਸਰਕਾਰ ਨੇ ਸਖ਼ਤ ਕੀਤੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
