ਉਤਰਾਖੰਡ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

Thursday, Feb 19, 2026 - 02:40 PM (IST)

ਉਤਰਾਖੰਡ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

ਨੈਨੀਤਾਲ : ਉਤਰਾਖੰਡ ਦੀਆਂ ਜ਼ਿਲ੍ਹਾ ਅਦਾਲਤਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਵੀਰਵਾਰ ਨੂੰ ਨੈਨੀਤਾਲ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਜਾਣਕਾਰੀ ਮਿਲੀ। ਧਮਕੀ ਮਿਲਣ ਨਾਲ ਕੋਰਟ ਦੇ ਨਿਆਂਇਕ ਕੰਮ ਵਿੱਚ ਵਿਘਨ ਪਿਆ। ਰਿਪੋਰਟਾਂ ਅਨੁਸਾਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਨੂੰ ਇੱਕ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ, ਜਿਸ ਤੋਂ ਬਾਅਦ ਕੋਰਟ ਵਿਚ ਹਫ਼ੜਾ-ਦਫ਼ੜੀ ਮਚ ਗਈ। 

ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸਰਕਲ ਅਫ਼ਸਰ ਰਵੀਕਾਂਤ ਸੇਮਵਾਲ ਦੀ ਅਗਵਾਈ ਹੇਠ ਬੰਬ ਸਕੁਐਡ ਅਤੇ ਡੌਗ ਸਕੁਐਡ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਚੀਫ਼ ਜਸਟਿਸ ਦੇ ਦਫ਼ਤਰ ਸਮੇਤ ਸਾਰੀਆਂ ਅਦਾਲਤਾਂ ਦੀ ਤਲਾਸ਼ੀ ਲਈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੁਲਸ ਇੰਸਪੈਕਟਰ ਜਨਰਲ ਰਿੱਧੀਮ ਅਗਰਵਾਲ, ਸੀਨੀਅਰ ਪੁਲਸ ਸੁਪਰਡੈਂਟ ਡਾ. ਮੰਜੂਨਾਥ ਟੀਸੀ ਅਤੇ ਪੁਲਸ ਸੁਪਰਡੈਂਟ ਜਗਦੀਸ਼ ਚੰਦਰ ਹਾਈ ਕੋਰਟ ਕੰਪਲੈਕਸ ਵਿੱਚ ਮੌਜੂਦ ਹਨ ਅਤੇ ਕੋਨੇ-ਕੋਨੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News