ਮਹਾਰਾਸ਼ਟਰ ’ਚ ਰਾਜ ਸਭਾ ਦੀਆਂ 7 ਸੀਟਾਂ ਲਈ ਚੋਣ ਨੋਟੀਫਿਕੇਸ਼ਨ ਜਾਰੀ, 16 ਮਾਰਚ ਨੂੰ ਵੋਟਿੰਗ

Thursday, Feb 26, 2026 - 02:37 PM (IST)

ਮਹਾਰਾਸ਼ਟਰ ’ਚ ਰਾਜ ਸਭਾ ਦੀਆਂ 7 ਸੀਟਾਂ ਲਈ ਚੋਣ ਨੋਟੀਫਿਕੇਸ਼ਨ ਜਾਰੀ, 16 ਮਾਰਚ ਨੂੰ ਵੋਟਿੰਗ

ਮੁੰਬਈ (ਭਾਸ਼ਾ) - ਮਹਾਰਾਸ਼ਟਰ ਤੋਂ ਰਾਜ ਸਭਾ ਦੀਆਂ 7 ਸੀਟਾਂ ਲਈ ਚੋਣ ਨੋਟੀਫਿਕੇਸ਼ਨ ਬੁੱਧਵਾਰ ਜਾਰੀ ਕੀਤਾ ਗਿਆ। ਵੋਟਿੰਗ 16 ਮਾਰਚ ਨੂੰ ਹੋਵੇਗੀ। ਚੋਣ ਅਧਿਕਾਰੀ ਵਿਲਾਸ ਅਠਾਵਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 5 ਮਾਰਚ ਹੈ। ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਇਸ ਚੋਣ ’ਚ ਵੋਟ ਪਾਉਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਸਮੇਤ ਸੂਬੇ ਤੋਂ ਰਾਜ ਸਭਾ ਦੇ 7 ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ’ਚ ਖਤਮ ਹੋ ਰਿਹਾ ਹੈ। ਸ਼ਰਦ ਪਵਾਰ ਨੇ ਅਜੇ ਸਪੱਸ਼ਟ ਨਹੀਂ ਕੀਤਾ ਕਿ ਉਹ ਦੁਬਾਰਾ ਚੋਣ ਲੜਨਗੇ ਜਾਂ ਨਹੀਂ।

ਇਹ ਵੀ ਪੜ੍ਹੋ : ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ

ਇਸ ਸਬੰਧ ਵਿਚ ਅਠਾਵਲੇ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 6 ਮਾਰਚ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 9 ਮਾਰਚ ਹੈ। ਇਸ ਦੌਰਾਨ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਵੋਟਿੰਗ 16 ਮਾਰਚ ਨੂੰ ਵਿਧਾਨ ਭਵਨ ’ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News