ਵਿਕਾਸਸ਼ੀਲ ਦੇਸ਼ਾਂ ਦੀ ਤਰੱਕੀ 'ਚ ਰੁਕਾਵਟ ਨਾ ਬਣਨ 'ਵਿਕਾਸ ਦੇ ਮਾਡਲ'

Monday, May 22, 2023 - 06:03 PM (IST)

ਹੀਰੋਸ਼ੀਮਾ- ਜੀ-7 ਸਿਖਰ ਸੰਮਲੇਨ ਦੇ ਕਾਰਜ ਸੈਸ਼ਨ 6 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ੁਰੂਆਤੀ ਬਿਆਨ ਵਿਚ ਸਭ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਜੀ-7 ਸੰਮਲੇਨ ਲਈ ਵਧਾਈ ਦਿੱਤੀ ਅਤੇ 'ਗਲਬੋਲ ਖਾਧ ਸੁਰੱਖਿਆ' ਵਿਸ਼ੇ 'ਤੇ ਸੁਝਾਅ ਦਿੱਤੇ। ਮੋਦੀ ਨੇ ਕਿਹ ਕਿ ਮੇਰਾ ਮੰਨਣਾ ਹੈ ਕਿ ਵਿਕਾਸ ਦੇ ਮਾਡਲ ਦਾ ਰਸਤਾ ਪੱਧਰਾ ਕਰੀਏ ਨਾ ਕਿ ਵਿਕਾਸਸ਼ੀਲ ਦੇਸ਼ਾਂ ਦੀ ਤਰੱਕੀ 'ਚ ਰੁਕਾਵਟ ਬਣੀਏ। ਸਰਵਸਮਾਵੇਸ਼ੀ ਖਾਧ ਪ੍ਰਣਾਲੀ ਦਾ ਨਿਰਮਾਣ, ਜਿਸ ਨੇ ਵਿਸ਼ਵ ਦੇ ਸਭ ਤੋਂ ਵਾਂਝੇ ਲੋਕਾਂ, ਖਾਸ ਤੌਰ 'ਤੇ ਹਾਸ਼ੀਏ 'ਤੇ ਰਹਿ ਰਹੇ ਕਿਸਾਨਾਂ 'ਤੇ ਧਿਆਨ ਕੇਂਦਰਿਤ ਕਰਨਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਇਸ ਲਈ ਗਲੋਬਲ ਖਾਧ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦਾ ਦੁਨੀਆ ਭਰ 'ਚ ਡੰਕਾ, PM ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਨੇ ਦਿੱਤਾ ਸਰਵਉੱਚ ਸਨਮਾਨ (ਤਸਵੀਰਾਂ)

ਖੇਤੀ ਨੂੰ ਲੈ ਕੇ ਮੋਦੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਖਾਧ ਦੇ ਵਿਕਲਪ ਦੇ ਤੌਰ 'ਤੇ ਅਸੀਂ ਕੁਦਰਤੀ ਖੇਤੀ ਦਾ ਨਵਾਂ ਮਾਡਲ ਤਿਆਰ ਕਰ ਸਕਦੇ ਹਾਂ। ਓਰਗੈਨਿਕ ਫੂਡ ਨੂੰ ਫੈਸ਼ਨ ਸਟੈਟਮੈਂਟ ਅਤੇ ਕਾਮਰਸ ਤੋਂ ਵੱਖ ਕਰ ਕੇ ਨਿਊਟ੍ਰੀਸ਼ਨ ਅਤੇ ਸਿਹਤ ਨਾਲ ਜੋੜਨਾ ਸਾਡੀ ਕੋਸ਼ਿਸ਼ ਹੋਵੇ। ਯੂ.ਐੱਨ ਨੇ 2023 ਨੂੰ 'ਅੰਤਰਰਾਸ਼ਟਰੀ ਮਿਲੇਟ ਯੀਅਰ' ਘੋਸ਼ਿਤ ਕੀਤਾ ਹੈ। ਮਿਲੇਟਸ ਪੋਸ਼ਣ, ਵਾਤਾਵਰਨ, ਬਦਲਾਅ, ਜਲ ਸੁਰੱਖਿਆ ਅਤੇ ਖਾਧ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਇਕੋ ਸਮੇਂ ਨਜਿੱਠ ਸਕਦੇ ਹਾਂ। ਇਸ 'ਤੇ ਜਾਗਰੂਕਤਾ ਵਧਾਈ ਜਾਣੀ ਚਾਹੀਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭੋਜਨ ਦੀ ਬਰਬਾਦੀ ਦੀ ਰੋਕਥਾਮ ਸਾਡੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਹ ਗਲੋਬਲ ਖਾਧ ਸੁਰੱਖਿਆ ਲਈ ਜ਼ਰੂਰੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News