ਅਯੁੱਧਿਆ ''ਚ ਬਣਨ ਵਾਲੀ ਮਸਜਿਦ ਦਾ ਡਿਜ਼ਾਈਨ ਤਿਆਰ, ਕੁੱਝ ਇਸ ਤਰ੍ਹਾਂ ਦਿਖੇਗੀ
Saturday, Dec 19, 2020 - 08:19 PM (IST)
ਅਯੁੱਧਿਆ - ਅਯੁੱਧਿਆ ਦੇ ਧੰਨੀਪੁਰ ਵਿੱਚ ਬਣਨ ਵਾਲੀ ਮਸਜਿਦ ਦੀ ਨੀਂਹ ਅਤੇ ਡਿਜ਼ਾਈਨ 'ਤੇ ਅੰਤਿਮ ਮੋਹਰ ਲੱਗ ਗਈ ਹੈ ਅਤੇ ਅੱਜ ਸ਼ਨੀਵਾਰ ਨੂੰ ਸ਼ਾਨਦਾਰ ਤਰੀਕੇ ਨਾਲ ਬਣਾਏ ਜਾਣ ਵਾਲੇ ਮਸਜਿਦ ਦੇ ਲੇਆਉਟ ਅਤੇ ਡਿਜ਼ਾਈਨ ਜਾਰੀ ਕਰ ਦਿੱਤੇ ਗਏ।
ਧੰਨੀਪੁਰ ਵਿੱਚ ਪ੍ਰਸਤਾਵਿਤ ਮਸਜਿਦ ਦੇ ਡਿਜ਼ਾਈਨ ਨੂੰ ਲੈ ਕੇ ਅੱਜ ਦੀ ਬੈਠਕ ਵਿੱਚ ਫਾਉਂਡੇਸ਼ਨ ਦੇ ਸਾਰੇ ਮੈਬਰਾਂ ਨਾਲ ਆਰਕੀਟੈਕਟ ਵੀ ਸ਼ਾਮਲ ਹੋਏ ਸਨ। ਜਿਹੜੇ ਲੋਕ ਬੈਠਕ ਵਿੱਚ ਸ਼ਾਮਲ ਨਹੀਂ ਹੋ ਸਕੇ ਉਨ੍ਹਾਂ ਨੂੰ ਵਰਚੁਅਲ ਤਰੀਕੇ ਨਾਲ ਜੋੜਿਆ ਗਿਆ। ਬੈਠਕ ਵਿੱਚ ਮਸਜਿਦ ਨਿਰਮਾਣ, ਹਸਪਤਾਲ, ਰਿਸਰਚ ਸੈਂਟਰ, ਕੰਮਿਉਨਿਟੀ ਕਿਚਨ ਅਤੇ ਮਿਊਜ਼ਿਅਮ ਆਦਿ ਦੀ ਡਿਜ਼ਾਈਨ 'ਤੇ ਵੀ ਮੋਹਰ ਲੱਗੀ।
ਫਾਰੂਕ ਅਬਦੁੱਲਾ 'ਤੇ ED ਦੀ ਕਾਰਵਾਈ, ਕ੍ਰਿਕਟ ਘਪਲੇ 'ਚ 12 ਕਰੋੜ ਦੀ ਜਾਇਦਾਦ ਜ਼ਬਤ
ਅਗਲੇ ਸਾਲ 26 ਜਨਵਰੀ ਤੋਂ ਅਯੁੱਧਿਆ ਦੀ ਚੁਹੱਦੀ ਵਿੱਚ ਵਸੇ ਪਿੰਡ ਧੰਨੀਪੁਰ ਵਿੱਚ ਮਸਜਿਦ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਯੂ.ਪੀ. ਸੁੰਨੀ ਸੈਂਟਰਲ ਵਕਫ ਬੋਰਡ ਦੇ ਸੂਤਰਾਂ ਮੁਤਾਬਕ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉਪਲੱਬਧ ਕਰਾਈ ਗਈ 5 ਏਕੜ ਜ਼ਮੀਨ 'ਤੇ ਮਸਜਿਦ ਕੰਪਲੈਕਸ ਦਾ ਨਿਰਮਾਣ ਸ਼ੁਰੂ ਕਰਨ ਦੀਆਂ ਸਾਰੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਨਕਸ਼ਾ ਵੀ ਤਿਆਰ ਕਰ ਲਿਆ ਗਿਆ ਹੈ। ਹੁਣ ਨੀਂਹ ਪੱਥਰ ਦੀ ਰਸਮ ਨਾਲ ਮਸਜਿਦ ਕੰਪਲੈਕਸ ਵਿੱਚ ਹੋਰ ਭਵਨਾਂ ਦੇ ਨਿਰਮਾਣ ਦੀ ਵੀ ਸ਼ੁਰੂਆਤ ਹੋ ਜਾਵੇਗੀ। ਮਸਜਿਦ ਦਾ ਨੀਂਹ ਪੱਥਰ ਕੌਣ ਰੱਖੇਗਾ? ਨਿਰਮਾਣ ਦੇ ਪੜਾਅ ਕਿਸ ਤਰ੍ਹਾਂ ਅੱਗੇ ਵਧਣਗੇ, ਇਨ੍ਹਾਂ ਸਾਰਿਆਂ ਮੁੱਦਿਆਂ 'ਤੇ ਬੋਰਡ ਨੇ ਕਾਫ਼ੀ ਹੱਦ ਤੱਕ ਫੈਸਲਾ ਕਰ ਲਿਆ ਹੈ ਪਰ ਇਸ ਦਾ ਐਲਾਨ ਸਮਾਂ ਆਉਣ 'ਤੇ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।