ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਜੇਲ੍ਹ ’ਚੋਂ ਆਈ ਚਿੱਠੀ, ਗੁਰੂ ਗੱਦੀ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ

04/30/2022 11:00:16 AM

ਸਿਰਸਾ (ਲਲਿਤ)- ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਦੀ ਆਈ 10ਵੀਂ ਚਿੱਠੀ ਨੇ ਹਨੀਪ੍ਰੀਤ ਦੇ ਗੁਰੂ ਗੱਦੀ ਸੰਭਾਲਣ ਦੀਆਂ ਚਰਚਾਵਾਂ ’ਤੇ ਵਿਰਾਮ ਲਾ ਦਿੱਤਾ। ਜੇਲ੍ਹ ’ਚੋਂ ਭੇਜੀ ਚਿੱਠੀ ’ਚ ਰਾਮ ਰਹੀਮ ਨੇ ਲਿਖਿਆ ਹੈ ਕਿ ਸੰਗਤ ਨੂੰ ਕਿਸੇ ਝਾਂਸੇ ’ਚ ਆਉਣ ਦੀ ਲੋੜ ਨਹੀ ਹੈ। ਪਰਮ ਪਿਤਾ ਨੇ ਮੈਨੂੰ ਤੁਹਾਡਾ ਗੁਰੂ ਬਣਾਇਆ ਹੈ, ਮੈਂ ਹੀ ਤੁਹਾਡਾ ਗੁਰੂ ਹਾਂ ਅਤੇ ਗੁਰੂ ਰਹਾਂਗਾ। ਵਚਨ ਸਿਰਫ ਗੁਰੂ ਦੇ ਹੁੰਦੇ ਹਨ, ਬਾਕੀ ਸਭ ਤਾਂ ਸਿਰਫ ਗੱਲਾਂ ਹੁੰਦੀਆਂ ਹਨ। ਦੱਸਣਯੋਗ ਹੈ ਕਿ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਦੇ ਗੁਰੂ ਗੱਦੀ ’ਤੇ ਬੈਠਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਜਦਕਿ ਹਨੀਪ੍ਰੀਤ ਨੇ ਸੋਸ਼ਲ ਮੀਡੀਆ ’ਤੇ ਸਪੱਸ਼ਟ ਕੀਤਾ ਸੀ ਕਿ ਪਾਪਾ ਜੀ ਹੀ ਗੁਰੂ ਜੀ ਹਨ ਅਤੇ ਉਹ ਹੀ ਰਹਿਣਗੇ।

ਇਹ ਵੀ ਪੜ੍ਹੋ: ਕਾਂਸਟੇਬਲ ਬੀਬੀ ਦੇ ਜਜ਼ਬੇ ਨੂੰ ਸਲਾਮ! ਬਜ਼ੁਰਗ ਦੀ ਸਿਹਤ ਹੋਈ ਖ਼ਰਾਬ ਤਾਂ ਪਿੱਠ ’ਤੇ ਚੁੱਕ ਕੇ 5 ਕਿ.ਮੀ. ਚੱਲੀ ਪੈਦਲ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸਥਾਪਨਾ ਦਿਵਸ ਦੇ ਮੌਕੇ ’ਤੇ ਡੇਰੇ ’ਚ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ’ਚ ਰਾਮ ਰਹੀਮ ਦੀ ਆਈ ਚਿੱਠੀ ਨੂੰ ਪੜ੍ਹ ਕੇ ਸੰਗਤ ਨੂੰ ਸੁਣਾਇਆ ਗਿਆ। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਦੇ ਭੰਡਾਰੇ ਦਾ ਆਗਾਜ਼ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਹੋਇਆ। ਇਸ ਮੌਕੇ 29 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ, ਲੋੜਵੰਦਾਂ ਨੂੰ ਕੱਪੜੇ, ਪੰਛੀਆਂ ਲਈ 529 ਕਟੋਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: ਬਰਾਤ ’ਚ ਜ਼ਿੰਦਾ ਕੋਬਰਾ ਨਾਲ ‘ਨਾਗਿਨ ਡਾਂਸ’ ਪੈ ਗਿਆ ਮਹਿੰਗਾ, 5 ਲੋਕ ਹਿਰਾਸਤ ’ਚ

ਇਸ ਦੇ ਨਾਲ ਹੀ ਇਸ ਮੌਕੇ ’ਤੇ ‘ਨਵੀਂ ਸਵੇਰ’ ਮੁਹਿੰਮ ਦੇ ਤਹਿਤ ਦੋ ਭਗਤ ਯੋਧੇ ਵਿਆਹ ਬੰਧਨ ’ਚ ਬੱਝੇ। 29 ਆਦਿਵਾਸੀ ਜੋੜਿਆਂ ਦੇ ਵਿਆਹ ਵੀ ਹੋਏ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ।

ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ


Tanu

Content Editor

Related News