ਡੇਰਾ ਮੁਖੀ ਰਾਮ ਰਹੀਮ ਕੋਰੋਨਾ ਪਾਜ਼ੇਟਿਵ, ਮੇਦਾਂਤਾ ਹਸਪਤਾਲ ’ਚ ਹੋਈ ਜਾਂਚ

Sunday, Jun 06, 2021 - 05:48 PM (IST)

ਡੇਰਾ ਮੁਖੀ ਰਾਮ ਰਹੀਮ ਕੋਰੋਨਾ ਪਾਜ਼ੇਟਿਵ, ਮੇਦਾਂਤਾ ਹਸਪਤਾਲ ’ਚ ਹੋਈ ਜਾਂਚ

ਰੋਹਤਕ— ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਲਿਆਂਦਾ ਗਿਆ ਹੈ। ਇੱਥੇ ਜਾਂਚ ਮਗਰੋਂ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 

ਇਹ ਵੀ ਪੜ੍ਹੋ : ਰਾਮ ਰਹੀਮ ਦੀ ਸਿਹਤ ਵਿਗੜਨ ’ਤੇ ਰੋਹਤਕ PGI ’ਚ ਦਾਖ਼ਲ, ਜਾਂਚ ਮਗਰੋਂ ਭੇਜਿਆ ਵਾਪਸ ਜੇਲ੍ਹ

ਦੱਸ ਦੇਈਏ ਕਿ ਢਿੱਡ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੀਤੀ 3 ਜੂਨ ਨੂੰ ਰਾਮ ਰਹੀਮ ਨੂੰ ਰੋਹਤਕ ਪੀ. ਜੀ. ਆਈ. ਵਿਖੇ ਕੁਝ ਟੈਸਟ ਲਈ ਲਿਆਂਦਾ ਗਿਆ ਸੀ। ਉਸ ਨੇ ਰੋਹਤਕ ਪੀ. ਜੀ. ਆਈ.  ਵਿਖੇ ਕੋਵਿਡ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। 53 ਸਾਲਾ ਡੇਰਾ ਮੁਖੀ ਰਾਮ ਰਹੀਮ ਨੂੰ ਐਤਵਾਰ ਯਾਨੀ ਕਿ ਅੱਜ ਹੋਰ ਜਾਂਚ ਲਈ ਭਾਰੀ ਪੁਲਸ ਸੁਰੱਖਿਆ ਦਰਮਿਆਨ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਹਸਪਤਾਲ ’ਚ ਕੀਤੇ ਗਏ ਟੈਸਟ ਤੋਂ ਪਤਾ ਲੱਗਾ ਕਿ ਉਹ ਕੋਵਿਡ-19 (ਕੋਰੋਨਾ) ਪਾਜ਼ੇਟਿਵ ਹੈ। 

ਇਹ ਵੀ ਪੜ੍ਹੋ : ਸਵੇਰੇ ਗਿਆ ਅਤੇ ਸ਼ਾਮ ਨੂੰ ਵਾਪਸ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ

ਰੋਹਤਕ ਪੀ. ਜੀ. ਆਈ. ’ਚ ਉਸ ਨੂੰ ਹੋਰ ਕਈ ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਸੀ, ਜੋ ਕਿ ਇੱਥੇ ਉਪਲੱਬਧ ਨਹੀਂ ਸਨ। ਬਾਅਦ ਵਿਚ ਜੇਲ੍ਹ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਗਿਆ ਕਿ ਇਹ ਟੈਸਟ ਮੇਦਾਂਤਾ ਹਸਪਤਾਲ ਵਿਚ ਕੀਤੇ ਜਾ ਸਕਦੇ ਹਨ, ਜਿਸ ਦੀ ਇਜਾਜ਼ਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਸਲਾਖਾਂ ਪਿੱਛੇ ਕੈਦ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਰਾਮ ਰਹੀਮ ਦਾ ਪੀ. ਜੀ. ਆਈ. ’ਚ ਇਲਾਜ ਚੱਲ ਰਿਹਾ ਸੀ, ਉਸ ਦੇ ਕੁਝ ਟੈਸਟ ਹੋਣੇ ਸਨ ਜੋ ਇੱਥੇ ਉਪਲੱਬਧ ਨਹੀਂ ਸੀ, ਜਿਸ ਤੋਂ ਬਾਅਦ ਉਸ ਨੂੰ ਟੈਸਟ ਲਈ ਗੁਰੂਗ੍ਰਾਮ ਲਿਆਂਦਾ ਗਿਆ ਹੈ।


author

Tanu

Content Editor

Related News