ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ

Sunday, Feb 26, 2023 - 10:23 PM (IST)

ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਕਮਲ ਕਾਂਸਲ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਘਪਲੇ ਮਾਮਲੇ ’ਚ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਘਪਲੇ ਦੀ ਸੀ. ਬੀ. ਆਈ. ਦੀ ਜਾਂਚ 'ਚ ਸ਼ਾਮਲ ਹੋਏ । ਉਹ ਸਵੇਰੇ 11.10 ਵਜੇ ਸੀ. ਬੀ. ਆਈ. ਦੇ ਹੈੱਡਕੁਆਰਟਰ ਪਹੁੰਚੇ। ਸੀ. ਬੀ. ਆਈ. ਇਸ ਮਾਮਲੇ 'ਚ ਸੀ. ਬੀ. ਆਈ. ਨੇ ਸਿਸੋਦੀਆ ਤੋਂ ਤਕਰੀਬਨ 8 ਘੰਟੇ ਤਕ ਪੁੱਛ-ਗਿੱਛ ਕੀਤੀ।

ਇਹ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਪੁੱਛਗਿੱਛ ’ਚ ਸਹਿਯੋਗ ਨਹੀਂ ਕਰ ਰਹੇ ਸਨ। ਸੀ. ਬੀ. ਆਈ. ਨੇ ਮਨੀਸ਼ ਸਿਸੋਦੀਆ ਦਾ ਅਧਿਕਾਰੀ ਨਾਲ ਆਹਮੋ ਸਾਹਮਣਾ ਕਰਵਾਇਆ। ਇਸ ਦੌਰਾਨ ਮਨੀਸ਼ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 

ਇਹ ਖ਼ਬਰ ਵੀ ਪੜ੍ਹੋ :  ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਵਿਰੋਧੀਆਂ ਨੂੰ ਦਿੱਤੀ ਧਮਕੀ

 

 


author

Manoj

Content Editor

Related News