ਦੇਸ਼ 'ਚ ਕਹਿਰ ਵਰ੍ਹਾ ਰਿਹੈ ਬੇਲਗਾਮ ਡੇਂਗੂ, ਇਹ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ

10/28/2023 7:43:50 PM

ਨਵੀਂ ਦਿੱਲੀ- ਦੇਸ਼ 'ਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤਕ ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਣੇ 20 ਸੂਬਿਆਂ 'ਚ ਡੇਂਗੂ ਦੇ ਮਾਮਲੇ ਮਿਲੇ ਹਨ। ਬਿਹਾਰ 'ਚ ਮਾਮਲੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਹਨ। ਉਥੇ ਮੰਗਲਵਾਰ ਤਕ 13,481 ਮਾਮਲੇ ਸਾਹਮਣੇ ਆ ਚੁੱਕੇ ਸਨ। ਇਨ੍ਹਾਂ 'ਚੋਂ ਅੱਧੇ ਤਾਂ ਇਸ ਮਹੀਨੇ 'ਚ ਸਾਹਮਣੇ ਆਏ ਹਨ। ਰਾਜਧਾਨੀ ਦਿੱਲੀ 'ਚ 5221 ਮਾਮਲੇ ਮਿਲ ਚੁੱਕੇ ਹਨ। ਐੱਮ.ਸੀ.ਡੀ. ਦੇ ਮੁਤਾਬਕ ਇਹ ਗਿਣਤੀ 5 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਜਦਕਿ ਬੀਤੇ ਸਾ ਤੋਂ ਦੁੱਗਣੀ ਜ਼ਿਆਦਾ ਹੈ। ਇਕ ਦੀ ਮੌਤ ਵੀ ਡੇਂਗੂ ਨਾਲ ਹੋ ਚੁੱਕੀ ਹੈ। ਦਿੱਲੀ ਦੇ ਹਾਲਾਤ ਅਜਿਹੇ ਹਨ ਕਿ ਇਥੋਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਹਰ ਦੂਜਾ ਅਤੇ ਤੀਜ਼ਾ ਮਰੀਜ਼ ਡੇਂਗੂ ਦਾ ਆ ਰਿਹਾ ਹੈ। ਉਤਰ ਪ੍ਰਦੇਸ਼ 'ਚ ਡੇਂਗੂ 10 ਜ਼ਿਲ੍ਹਿਆਂ 'ਚ ਫੈਲ ਚੁੱਕਾ ਹੈ। ਬਿਹਾਰ 'ਚ ਹਾਲਾਤ ਤੇਜ਼ੀ ਨਾਲ ਗੰਭੀਰ ਹੋ ਰਹੇ ਹਨ। ਰਾਜਧਾਨੀ ਪਟਨਾ ਸਣੇ ਕਈ ਜ਼ਿਲ੍ਹਿਆਂ 'ਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਵੀ ਮਾਮਲੇ ਵਧਣ ਲੱਗੇ ਹਨ। ਬੁੱਧਵਾਰ ਨੂੰ ਹੀ ਇਥੇ 10 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ ਮਿਲਾ ਕੇ ਕਰੀਬ 700 ਲੋਕ ਡੇਂਗੂ ਦੀ ਲਪੇਟ 'ਚ ਆ ਚੁੱਕੇ ਹਨ। 

ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ

ਲੋਕਲ ਸਰਕਿਲਾਂ ਦੇ ਸਰਵੇ ਮੁਤਾਬਕ, ਪਿਛਲੇ ਤਿੰਨ ਸਾਲਾਂ 'ਚ ਡੇਂਗੂ ਅਤੇ ਹੋਰ ਵੈਕਟਰ ਜਨਿਤ ਬੀਮਾਰੀਆਂ ਨੇ 25 ਫੀਸਦੀ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਘਰਾਂ 'ਚ ਇਕ ਜਾਂ ਇਕ ਤੋਂ ਵੱਧ ਮੈਂਬਰ ਇਨ੍ਹਾਂ ਬੀਮਾਰੀਆਂ ਦੀ ਲਪੇਟ 'ਚ ਆਏ ਹਨ। ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 20 ਤੋਂ ਵੱਧ ਸੂਬਿਆਂ 'ਚ ਡੇਂਗੂ ਦੇ 1000 ਤੋਂ 10,000 ਦੇ ਵਿਚਕਾਰ ਮਾਮਲੇ ਸਾਹਮਣੇ ਆਏ ਹਨ। 

ਫਰਾਂਸ, ਇਟਲੀ 'ਚ ਪਹਿਲੀ ਵਾਰ ਡੇਂਗੂ ਹੋਇਆ, ਦੁਨੀਆ ਦੀ 40 ਫੀਸਦੀ ਆਬਾਦੀ ਦਾਇਰੇ 'ਚ

ਡੇਂਗੂ ਦੇ ਮਾਮਲੇ ਦੇਸ਼ 'ਚ ਹੀ ਨਹੀਂ, ਦੁਨੀਆ 'ਚ ਵੀ ਤੇਜ਼ੀ ਨਾਲ ਵੱਧ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਫਰਾਂਸ, ਇਟਲੀ ਵਰਗੇ ਉਨ੍ਹਾਂ ਦੇਸ਼ਾਂ 'ਚ ਵੀ ਪਹੁੰਚ ਗਿਆ ਹੈ, ਜਿਥੇ ਅਜੇ ਤਕ ਡੇਂਗੂ ਦੇ ਮਾਮਲੇ ਸੁਣੇ ਵੀ ਨਹੀਂ ਗਏ ਸਨ। ਪਿਛਲੇ ਹਫਤੇ ਪਾਸਾਡੇਨਾ, ਕੈਲੀਫੋਰਨੀਆ 'ਚ ਰਸਾਰਿਤ ਡੇਂਗੂ ਦਾ ਪਹਿਲਾ ਅਜੀਬ ਮਾਮਲਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

ਤੇਜ਼ੀ ਨਾਲ ਕਿਉਂ ਫੈਲ ਰਿਹਾ ਹੈ ਡੇਂਗੂ

ਡੇਂਗੂ ਇਕ ਵਾਇਰਲ ਬੁਖਾਰ ਹੈ, ਜੋ ਐਡੀਜ ਪ੍ਰਜਾਤੀ ਦੇ ਮੱਛਰਾਂ ਨਾਲ ਫੈਲਦਾ ਹੈ। ਇਸ ਨਾਲ ਜੋੜਾਂ 'ਚ ਅਸਹਿਣਯੋਗ ਦਰਦ ਹੋ ਸਕਦਾ ਹੈ। ਇਸਨੂੰ ਗੰਭੀਰ 'ਹੱਡੀ ਤੋੜ ਬੁਖਾਰ' ਨਾਲ ਵੀ ਜਾਣਿਆ ਜਾਂਦਾ ਹੈ। ਐਡੀਜ਼ ਐਜਿੱਪਟੀ ਮੱਛਰ ਅਫਰੀਕਾ ਦਾ ਮੂਲ ਜੰਗਲੀ ਹੈ। ਦਹਾਕੇ ਪਹਿਲਾਂ ਇਹ ਵਪਾਰ ਮਾਰਗਾਂ ਰਾਹੀਂ ਦੁਨੀਆ ਦੇ ਬਾਕੀ ਹਿੱਸਿਆਂ 'ਚ ਫੈਲ ਗਿਆ।

ਇਹ ਕਿੰਨਾ ਖ਼ਤਰਨਾਕ ਹੈ

ਡੇਂਗੂ ਦੇ ਚਾਰ 'ਚੋਂ ਸਿਰਫ ਇਕ ਮਾਮਲੇ 'ਚ ਲੱਛਣ ਦਿਸਦੇ ਹਨ। ਬੀਮਾਰ ਪੈਣ ਵਾਲੇ ਲਗਭਗ 5 ਫੀਸਦੀ ਲੋਕ ਗੰਭੀਰ ਡੇਂਗੂ ਦਾ ਸ਼ਿਕਾਰ ਹੁੰਦੇ ਹਨ। ਕੁਝ ਮਰੀਜ਼ ਸਦਮੇ 'ਚ ਜਾ ਸਕਦੇ ਹਨ, ਜਿਸ ਨਾਲ ਅਪੰਗਤਾ ਹੋ ਸਕਦੀ ਹੈ। ਗੰਭੀਰ ਪੀੜਤਾਂ ਦੀ ਮੌਤ ਦਰ 5 ਫੀਸਦੀ ਹੈ।

ਇਹ ਵੀ ਪੜ੍ਹੋ- ਔਰਤਾਂ ਹੀ ਨਹੀਂ ਹੁਣ ਪੁਰਸ਼ ਵੀ ਲੈ ਸਕਣਗੇ ਗਰਭ ਨਿਰੋਧਕ, ICMR ਨੇ ਕੀਤਾ ਸਫ਼ਲ ਪ੍ਰੀਖਣ


Rakesh

Content Editor

Related News