ਜਨਤਕ ਥਾਂਵਾਂ ''ਤੇ ਥੁੱਕਣ ਦੇ ਖਿਲਾਫ ਕਾਨੂੰਨ ਬਣਾਉਣ ਦੀ ਲੋਕ ਸਭਾ ''ਚ ਉੱਠੀ ਮੰਗ

03/24/2017 3:30:04 PM

ਨਵੀਂ ਦਿੱਲੀ— ਜਨਤਕ ਥਾਂਵਾਂ ''ਤੇ ਥੁੱਕਣ ''ਤੇ ਰੋਕ ਲਾਉਣ ਲਈ ਦੇਸ਼ ''ਚ ਕਾਨੂੰਨ ਬਣਾਏ ਜਾਣ ਦੀ ਮੰਗ ਕਰਦੇ ਹੋਏ ਭਾਜਪਾ ਮੈਂਬਰ ਮੀਨਾਕਸ਼ੀ ਲੇਖੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ''ਚ ਕਿਹਾ ਕਿ ਤਪੇਦਿਕ (ਟੀ.ਬੀ.) ਦੀ ਬੀਮਾਰੀ ਦੇ ਇਨਫੈਕਸ਼ਨ ''ਚ ਥੁੱਕਣ ਦੀ ਖਰਾਬ ਆਦਤ ਦੀ ਵੱਡੀ ਭੂਮਿਕਾ ਹੈ। ਮੀਨਾਕਸ਼ੀ ਲੇਖੀ ਨੇ ਜ਼ੀਰੋਕਾਲ ''ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਸ਼ੁੱਕਰਵਾਰ ਨੂੰ ਕੌਮਾਂਤਰੀ ਤਪੇਦਿਕ ਦਿਵਸ ਹੈ ਅਤੇ ਭਾਰਤ ਸਰਕਾਰ ਨੇ ਸਾਲ 2022 ਤੱਕ ਦੇਸ਼ ਤੋਂ ਇਸ ਬੀਮਾਰੀ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ, ਕਿਉਂਕਿ ਇਹ ਬੀਮਾਰੀ ਦੇਸ਼ ਦੇ ਸਕਲ ਘਰੇਲੂ ਉਤਪਾਦ ''ਤੇ ਵੀ ਅਸਰ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦੇ ਵੱਖ-ਵੱਖ ਪਹਿਲੂਆਂ ''ਚ ਇਕ ਇਸ ਦਾ ਇਨਫੈਕਸ਼ਨ ਹੈ ਜੋ ਕਿ ਥੁੱਕਣ ਨਾਲ ਫੈਲਦਾ ਹੈ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਦੇਸ਼ ''ਚ ਜਨਤਕ ਥਾਂਵਾਂ ''ਤੇ ਥੁੱਕਣ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ।
ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਖੇਤਰ ''ਚ ਪਾਨ ਦੀ ਪੀਕ ਨਾਲ ਭਰੀਆਂ ਕੰਧਾਂ ਨੂੰ ਰੰਗ ਕਰ ਕੇ ਸਾਫ-ਸੁਥਰਾ ਕਰਨ ਦੀ ਅਪਣੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਭਾਜਪਾ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮੀਡੀਆ ਤੋਂ ਸਹਿਯੋਗ ਨਹੀਂ ਮਿਲਿਆ ਅਤੇ ਉਲਟੇ ਉਨ੍ਹਾਂ ਦੀਆਂ ਤਸਵੀਰ ਨੂੰ ਗਲਤ ਤਰੀਕੇ ਨਾਲ ਛਾਪਿਆ ਗਿਆ। ਉਨ੍ਹਾਂ ਨੇ ਥੁੱਕਣ ਅਤੇ ਨਾਲ ਹੀ ਟੀ.ਬੀ. ਦੇ ਇਨਫੈਕਸ਼ਨ ਨੂੰ ਰੋਕਣ ਲਈ ਉੱਚਿਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਲੇਖੀ ਨੇ ਕਿਹਾ ਕਿ ਏਡਜ਼ ਵਰਗੀ ਬੀਮਾਰੀ ਨਾਲ ਪੀੜਤ ਲੋਕ ਵੀ ਤਪੇਦਿਕ ਯਾਨੀ ਟੀ.ਬੀ. ਨਾਲ ਹੀ ਮਰਦੇ ਹਨ ਤਾਂ ਅਜਿਹੇ ''ਚ ਇਸ ਮੂਲ ਬੀਮਾਰੀ ਨੂੰ ਮਿਟਾਉਣ ''ਤੇ ਸਰਕਾਰ ਨੂੰ ਵਧ ਧਿਆਨ ਦੇਣਾ ਚਾਹੀਦਾ।


Disha

News Editor

Related News