ਤੇਲੰਗਾਨਾ 'ਚ ਰਾਸ਼ਟਰਪਤੀ ਸ਼ਾਸਨ ਦੀ ਮੰਗ, ਕਾਂਗਰਸ, TDP ਅਤੇ CPI ਨੇ ਬਣਾਇਆ ਗਠਬੰਧਨ
Wednesday, Sep 12, 2018 - 02:18 AM (IST)

ਹੈਦਰਾਬਾਦ—ਕਾਂਗਰਸ ਨੇ ਆਗਾਮੀ ਤੇਲੰਗਾਨਾ ਵਿਧਾਨਸਭਾ ਚੋਣ 'ਚ ਸੱਤਾਧਾਰੀ ਟੀ.ਆਰ.ਐੱਸ. ਤੋਂ ਮੁਕਾਬਲੇ ਲਈ ਟੀ.ਡੀ.ਪੀ. ਅਤੇ ਭਾਕਪਾ ਨਾਲ ਇਕ ਮਹਾਗਠਬੰਧਨ ਬਣਾਉਣ ਲਈ ਮੰਗਲਵਾਰ ਨੂੰ ਹੱਥ ਮਿਲਾਇਆ। ਇਨ੍ਹਾਂ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਗਠਬੰਧਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਰਾਜਪਾਲ ਈ.ਐੱਸ.ਐੱਲ. ਨਰਸਿਮਹਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ। ਤੇਲੁਗੁ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ 35 ਸਾਲ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਉਹ ਕਿਸੇ ਸੂਬੇ 'ਚ ਕਾਂਗਰਸ ਨਾਲ ਹੱਥ ਮਿਲਾ ਰਹੀ ਹੈ। ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਉਤਮ ਕੁਮਾਰ ਰੇਡੀ ਨੇ ਕਿਹਾ ਕਿ ਉਹ ਤੇਲੰਗਾਨਾ ਰਾਸ਼ਟਰ ਕਮੇਟੀ ਟੀ.ਆਰ.ਐੱਸ. ਨੂੰ ਹਰਾਉਣ ਲਈ ਸਾਰੇ ਵਿਰੋਧੀ ਦਲਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗਠਬੰਨ ਸਾਰੇ ਜਨ ਸੰਗਠਨਾਂ, ਬੇਰੋਜਗਾਰ ਅਤੇ ਮਹਿਲਾ ਸਮੂਹਾਂ ਤੋਂ ਵੀ ਸਮਰਥਨ ਮੰਗੇਗਾ।
ਕਾਂਗਰਸ, ਟੀ.ਡੀ.ਪੀ. ਅਤੇ ਭਾਰਤੀ ਕਮਿਊਨਿਟੀ ਪਾਰਟੀ (ਸੀ.ਪੀ.ਆਈ.) ਦੇ ਨੇਤਾਵਾਂ ਨੇ ਇਕ ਹੋਟਲ 'ਚ ਬੈਠਕ ਕੀਤੀ। ਗਠਬੰਧਨ ਦੀ ਇਹ ਇਨ੍ਹਾਂ ਦੀ ਪਹਿਲੀ ਬੈਠਕ ਸੀ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਜਲਦ ਚੋਣਾਂ ਕਰਵਾਉਣ ਲਈ ਪਿਛਲੇ ਹਫਤੇ ਵਿਧਾਨਸਭਾ ਭੰਗ ਕਰ ਦਿੱਤੀ ਸੀ। ਚੋਣਾਂ ਹੁਣ ਨਵੰਬਰ ਤੋਂ ਹੋ ਸਕਦੀਆਂ ਹਨ। ਵਿਰੋਧੀ ਦਲਾਂ ਨੇ ਟੀ.ਆਰ. ਪ੍ਰਮੁੱਖ ਦੇ ਕਦਮ ਨੂੰ ਅਲੋਕਤੰਤਰਿਕ ਕਰਾਰ ਦਿੱਤਾ ਹੈ।