ਡਿਲਵਰੀ ਬੁਆਏ ''ਤੇ ਦੋ ਪਿੱਟਬੁਲ ਕੁੱਤਿਆਂ ਨੇ ਕੀਤਾ ਹਮਲਾ, ਲੋਕਾਂ ਤੋਂ ਮੰਗਦਾ ਰਿਹਾ ਮਦਦ (ਵੀਡੀਓ)

Sunday, Jul 21, 2024 - 11:56 PM (IST)

ਨਵੀਂ ਦਿੱਲੀ : ਛੱਤੀਸਗੜ੍ਹ ਦੇ ਰਾਏਪੁਰ ਵਿਚ ਇਕ ਡਿਲਵਰੀ ਬੁਆਏ ਦੀ ਜਾਨ 'ਤੇ ਬਣ ਆਈ। ਡਿਲਵਰੀ ਬੁਆਏ ਆਮ ਦਿਨਾਂ ਵਾਂਗ ਇਕ ਥਾਂ 'ਤੇ ਡਿਲਵਰੀ ਕਰਨ ਲਈ ਪਹੁੰਚਿਆ ਸੀ। ਪਰ ਘਰੇ ਮੌਜੂਦ ਦੋ ਪਿੱਟਬੁਲ ਕੁੱਤਿਆਂ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਪਿੱਟਬੁਲ ਦੇ ਹਮਲੇ ਵਿਚ ਡਿਲਵਰੀ ਬੁਆਏ ਜ਼ਖਮੀ ਹੋ ਗਿਆ ਤੇ ਉਸ ਨੇ ਕਿਸੇ ਤਰ੍ਹਾਂ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਿੱਟਬੁਲ ਦੇ ਹਮਲੇ ਦਾ ਇਕ ਕੋਈ ਪਹਿਲਾ ਮਾਮਲਾ ਨਹੀਂ ਹੈ, ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।

ਇਹ ਘਟਨਾ ਪਿਛਲੇ ਤਕਰੀਬਨ ਹਫਤੇ ਪਹਿਲਾਂ ਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਦੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਗੇਟ ਖੋਲ੍ਹ ਕੇ ਘਰ ਦੇ ਅੰਦਰ ਦਾਖਲ ਹੁੰਦਾ ਹੈ। ਇਸੇ ਦੌਰਾਨ ਅਚਾਨਕ ਦੋ ਪਿੱਟਬੁਲ ਕੁੱਤੇ ਤੇ ਇਕ ਹੋਰ ਕੁੱਤਾ ਭੌਂਕਦੇ ਹੋਏ ਨਿਕਦੇ ਹਨ। ਦੋਵੇਂ ਪਿੱਟਬੁਲ ਡਿਲਵਰੀ ਬੁਆਏ ਦੇ ਪੱਟ 'ਤੇ ਹਮਲਾ ਕਰ ਦਿੰਦੇ ਹਨ। ਇਸ ਦੌਰਾਨ ਡਿਲਵਰੀ ਬੁਆਏ ਨੇ ਆਪਣੇ ਸੱਜੇ ਹੱਥ ਨਾਲ ਉਨ੍ਹਾਂ ਨੂੰ ਧੱਕਾ ਦੇਣ ਦੀ ਕੋਸ਼ਿਸ਼ਸ ਕੀਤੀ ਪਰ ਇਕ ਕੁੱਤੇ ਨੇ ਉਸ ਦਾ ਹੱਥ ਵੱਢ ਲਿਆ।

 

 

ਡਿਲਵਰੀ ਬੁਆਏ ਦੇ ਹੱਥ ਤੇ ਪੈਰ 'ਤੇ ਕੁੱਤਿਆਂ ਨੇ ਵੱਢਿਆ
ਪਿੱਟਬੁਲ ਦੇ ਵੱਢਣ ਨਾਲ ਡਿਲਵਰੀ ਬੁਆਏ ਦੇ ਹੱਥ ਤੋਂ ਖੂਨ ਵਹਿਣ ਲੱਗਿਆ। ਉਸ ਨੇ ਗੇਟ ਵੱਲ ਭੱਜਦਿਆਂ ਕੁੱਤਿਆਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਕੁੱਤਿਆਂ ਨੇ ਉਸ ਦੇ ਹੱਥ ਤੇ ਪੈਰ 'ਤੇ ਵੱਢ ਲਿਆ।

ਕਾਰ 'ਤੇ ਚੜ੍ਹ ਕੇ ਬਚਾਈ ਜਾਨ
ਅਖੀਰ ਉਹ ਗੇਟ ਤੋਂ ਬਾਹਰ ਨਿਕਲਣ ਵਿਚ ਸਫਲ ਰਿਹਾ ਤੇ ਇਕ ਕਾਰ ਦੇ ਬੋਨਟ 'ਤੇ ਚੜ੍ਹ ਗਿਆ। ਇਸ ਦੌਰਾਨ ਉਹ ਕਾਫੀ ਘਬਰਾ ਗਿਆ ਤੇ ਲੋਕਾਂ ਤੋਂ ਮਦਦ ਮੰਗਦਾ ਰਿਹਾ। ਵੀਡੀਓ ਵਿਚ ਡਿਲਵਰੀ ਬੁਆਏ ਖੂਨ ਨਾਲ ਲਥਪਥ ਦਿਖਾਈ ਦੇ ਰਿਹਾ ਹੈ। ਉਥੇ ਹੀ ਕੁਝ ਲੋਕ ਉਸ ਨੂੰ ਪਾਣੀ ਪਿਲਾਉਂਦੇ ਵੀ ਨਜ਼ਰ ਆਏ। 

ਇਸ ਮਾਮਲੇ ਵਿਚ ਕੁੱਤਿਆਂ ਦੇ ਮਾਲਕ ਅਕਸ਼ਤ ਰਾਵ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦੇ ਬਾਂਡ 'ਤੇ ਰਿਹਾਅ ਕੀਤਾ ਗਿਆ ਹੈ।


Baljit Singh

Content Editor

Related News