ਰਾਜ ਸਭਾ ’ਚ ਸ਼ਾਹ ’ਤੇ ਵਰ੍ਹੇ ਸਿੱਬਲ, ਕਿਹਾ- ‘ਵਾਇਰਸ ਅਟੈਕ’ ਸਨ ਦਿੱਲੀ ਦੰਗੇ

03/12/2020 4:23:53 PM

ਨਵੀਂ ਦਿੱਲੀ— ਦਿੱਲੀ ਦੰਗਿਆਂ ’ਤੇ ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ ’ਚ ਕਾਂਗਰਸ ਨੇ ਮੋਦੀ ਸਰਕਾਰ ਤੇ ਜੰਮ ਕੇ ਹਮਲਾ ਬੋਲਿਆ। ਕਾਂਗਰਸ ਸੰਸਦ ਮੈਂਬਰ ਕਪਿਲ ਸਿੱਬਲ ਨੇ ਦਿੱਲੀ ਦੰਗਿਆਂ ਨੂੰ ਲੋਕਾਂ ਉੱਪਰ ਵਾਇਰਸ ਅਟੈਕ ਕਰਾਰ ਦਿੱਤਾ। ਸਿੱਬਲ ਸਦਨ ’ਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੀ ਵਰ੍ਹੇ। ਸਿੱਬਲ ਨੇ ਅਮਿਤ ਸ਼ਾਹ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਤਾਂ ਲੌਹ ਪੁਰਸ਼ ਹੋ। ਸਰਦਾਰ ਪਟੇਲ ਦੀ ਥਾਂ ’ਤੇ ਬੈਠੇ ਹੋ। ਆਪਣੇ ਸਰਦਾਰ ਦਾ ਕੁਝ ਤਾਂ ਖਿਆਲ ਕਰੋ। ਉਨ੍ਹਾਂ ਨੇ ਕਦੇ ਨਹੀਂ ਚਾਹਿਆ ਹੋਵੇਗਾ ਕਿ ਦਿੱਲੀ ’ਚ ਅਜਿਹਾ ਹੋਵੇਗਾ। ਮੈਂ ਗ੍ਰਹਿ ਮੰਤਰੀ ਤੋਂ ਪੁੱਛਦਾ ਹਾਂ ਕਿ ਉਨ੍ਹਾਂ ਭਾਸ਼ਣ ਦੇਣ ਵਾਲਿਆਂ ਵਿਰੁੱਧ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ। 

ਸਿੱਬਲ ਨੇ ਅੱਗੇ ਕਿਹਾ ਕਿ ਦਿੱਲੀ ਦੰਗਿਆਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਇਸ ਦੇ ਪਿੱਛੇ ਇਕ ਵਾਇਰਸ ਹੈ। ਇਸ ਵਾਇਰਸ ਨੂੰ ਭੜਕਾਊ ਭਾਸ਼ਣਾਂ ਜ਼ਰੀਏ ਫੈਲਾਇਆ ਗਿਆ। ਭਾਸ਼ਣ ਦੇਣ ਵਾਲਿਆਂ ’ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਤੋਂ ਸਪੱਸ਼ਟ ਹੈ ਕਿ ਪੁਲਸ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਸੀ, ਜੋ ਦੰਗਿਆਂ ’ਚ ਸ਼ਾਮਲ ਸਨ। ਇਸ ਦਾ ਨਤੀਜਾ ਬੇਕਸੂਰ ਲੋਕਾਂ ਦੀ ਮੌਤ ਸੀ, ਜਿਨ੍ਹਾਂ ਦਾ ਦੰਗਿਆਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੰਗਿਆਂ ਦੌਰਾਨ ਮੋਦੀ, ਟਰੰਪ ਦੇ ਸਵਾਗਤ ’ਚ ਰੁੱਝੇ ਸਨ। ਕੇਂਦਰ ਸਰਕਾਰ ਵਲੋਂ ਇਸ ਦੌਰਾਨ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸਿੱਬਲ ਨੇ ਕਿਹਾ ਕਿ ਕੇਂਦਰ ਸਰਕਾਰ ਗਊ ਦੀ ਰੱਖਿਆ ਲਈ ਸਭ ਕੁਝ ਕਰਨ ਲਈ ਤਿਆਰ ਹਨ ਪਰ ਇਨਸਾਨ ਦੀ ਰੱਖਿਆ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਦੰਗਿਆਂ ’ਤੇ ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ, ਬੋਲੇ- ‘ਸਪਾਂਸਰ ਸਨ ਦੰਗੇ’


Tanu

Content Editor

Related News