ਗਣਤੰਤਰ ਦਿਵਸ ਪਰੇਡ ਰਿਹਰਸਲ : ਦਿੱਲੀ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ

01/16/2020 12:40:11 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ’ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਦੇ ਰਾਜਪਥ ’ਚ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਹੋਵੇਗੀ, ਜਿਸ ਕਾਰਨ 17,18, 20 ਅਤੇ 21 ਜਨਵਰੀ ਨੂੰ ਟ੍ਰੈਫਿਕ ’ਤੇ ਅਸਰ ਪਵੇਗਾ। ਦਿੱਲੀ ਟ੍ਰੈਫਿਕ ਪੁਲਸ ਨੇ ਇਸ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟ੍ਰੈਫਿਕ ਵਿਵਸਥਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਿੱਲੀ ਟ੍ਰੈਫਿਕ ਪੁਲਸ ਵਲੋਂ ਟਵੀਟ ਕਰ ਕੇ ਟ੍ਰੈਫਿਕ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਟ੍ਰੈਫਿਕ ਪੁਲਸ ਨੇ ਦੱਸਿਆ ਕਿ 17,18, 20 ਅਤੇ 21 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਹੋਵੇਗੀ। ਇਸ ਦੌਰਾਨ ਰਫੀ ਮਾਰਗ, ਜਨਪਥ ਅਤੇ ਮਾਨਸਿੰਘ ਰੋਡ ’ਤੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤਕ ਗੱਡੀਆਂ ਦੀ ਐਂਟਰੀ ਨਹੀਂ ਹੋ ਸਕੇਗੀ। ਰਾਜਪਥ ਤੋਂ ਲੈ ਕੇ ਵਿਜੇ ਚੌਕ ਅਤੇ ਇੰਡੀਆ ਗੇਟ ਨੇੜੇ ਵੀ ਟ੍ਰੈਫਿਕ ’ਤੇ ਅਸਰ ਪਵੇਗਾ। ਵਿਜੇ ਚੌਕ ਤੋਂ ਲੈ ਕੇ ਰਾਜਪਥ ਤਕ ਪਰੇਡ ਕੀਤੀ ਜਾਵੇਗੀ।

PunjabKesari

ਨਾਰਥ ਬਲਾਕ ਅਤੇ ਸਾਊਥ ਬਲਾਕ ਜਾਣ ਵਾਲੇ ਲੋਕਾਂ ਨੂੰ ਸ਼ਿਕੋਹ ਰੋਡ, ਹੁਕਮੀ ਮਾਈ ਰੋਡ ਅਤੇ ਆਰ. ਪੀ. ਭਵਨ ਹੁੰਦੇ ਹੋਏ ਸਾਊਥ ਸੁਨਕੇਨ ਰੋਡ ਤੋਂ ਨਾਰਥ ਅਤੇ ਸਾਊਥ ਬਲਾਕ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣ ਵਾਲੀਆਂ ਬੱਸਾਂ ਨੂੰ ਸਰਦਾਰ ਪਟੇਲ ਮਾਰਗ ਸਾਈਮਨ ਬੋਲੀਵਰ ਮਾਰਗ, ਸ਼ੰਕਰ ਰੋਡ, ਪਾਰਕ ਸਟਰੀਟ ਰੋਡ ਜਾਂ ਮੰਦਰ ਮਾਰਗ ਤੋਂ ਜਾਣ ਦੀ ਸਲਾਹ ਦਿੱਤੀ ਗਈ ਹੈ। 

PunjabKesari


Tanu

Content Editor

Related News