ਕਲਯੁੱਗੀ ਬੇਟੇ ਨੇ ਮਾਂ ਦੇ ਕਤਲ ਲਈ ਦਿੱਤੀ ਸੁਪਾਰੀ, 3 ਗ੍ਰਿਫਤਾਰ

10/11/2019 1:08:27 PM

ਨਵੀਂ ਦਿੱਲੀ— ਦਿੱਲੀ 'ਚ ਇਕ ਕਲਯੁੱਗੀ ਬੇਟੇ ਨੇ ਆਪਣੀ ਹੀ ਮਾਂ ਦਾ ਕਤਲ ਕਰਨ ਅਤੇ ਡਕੈਤੀ ਕਰਨ ਲਈ 2 ਬਦਮਾਸ਼ਾਂ ਨੂੰ ਫਿਰੌਤੀ ਦੇ ਦਿੱਤੀ ਪਰ ਉਸ ਦੀ ਯੋਜਨਾ ਕਾਮਯਾਬ ਨਹੀਂ ਹੋ ਸਕੀ। ਇਸ ਸਿਲਸਿਲੇ 'ਚ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਨੇ ਆਪਣੀ ਮਾਂ ਮੰਜੂ ਦੇ ਕਤਲ ਅਤੇ ਘਰ 'ਚ ਡਕੈਤੀ ਲਈ ਜਿਸ ਬਦਮਾਸ਼ ਨੂੰ ਠੇਕਾ ਦਿੱਤਾ, ਉਹ ਮੰਗੋਲਪੁਰੀ ਥਾਣੇ ਦਾ ਬਦਮਾਸ਼ ਨਿਕਲਿਆ। ਇਸ ਨੌਜਵਾਨ ਦਾ ਬਦਮਾਸ਼ ਨਾਲ 50 ਹਜ਼ਾਰ ਰੁਪਏ 'ਚ ਸੌਦਾ ਤੈਅ ਹੋਇਆ। ਬਦਮਾਸ਼ ਜਦੋਂ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਤਾਂ ਔਰਤ ਚਾਲਾਕੀ ਦਿਖਾਉਂਦੇ ਹੋਏ ਉੱਥੋਂ ਬਚ ਨਿਕਲੀ। ਔਰਤ ਦੌੜ ਕੇ ਪੁਲਸ ਥਾਣੇ ਗਈ ਅਤੇ ਉਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਵਾਇਆ। ਪੁਲਸ ਨੇ ਜਾਂਚ ਕਰਦੇ ਹੋਏ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਬੇਟੇ ਅੰਸ਼ਕ ਢਿੰਗਰਾ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਮਾਂ ਦੇ ਵਤੀਰੇ ਤੋਂ ਪਰੇਸ਼ਾਨ ਸੀ ਅਤੇ ਇਸ ਲਈ ਉਸ ਨੇ ਕਤਲ ਦੀ ਸੁਪਾਰੀ ਦੇ ਦਿੱਤੀ। ਮੰਜੂ ਨੇ ਥਾਣੇ 'ਚ ਕੇਸ ਦਰਜ ਕਰਵਾਇਆ। ਜਾਂਚ ਤੋਂ ਬਾਅਦ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਇਸ ਦਾ ਖੁਲਾਸਾ ਹੋਇਆ ਹੈ ਕਿ ਮੰਜੂ ਦੇ ਬੇਟੇ ਅੰਸ਼ ਢਿੰਗਰਾ ਨੇ ਆਪਣੀ ਮਾਂ ਦੇ ਕਤਲ ਲਈ ਸੁਪਾਰੀ ਦਿੱਤੀ ਸੀ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਗ੍ਰਿਫਤਾਰ ਦੋਸ਼ੀਆਂ ਦੇ ਨਾਂ ਹਨ ਨਾਂਗਲੋਈ ਵਾਸੀ ਰਾਜਿੰਦਰ ਸਿੰਘ ਮੰਗਲ ਅਤੇ ਮੰਗੋਲਪੁਰੀ ਵਾਸੀ ਰਾਹੁਲ ਉਰਫ਼ ਮੱਖੀ। ਪੁਲਸ ਨੂੰ ਜਾਂਚ ਦੌਰਾਨ ਇਕ ਖੰਜਰ, 2 ਮੋਬਾਇਲ, 2 ਮਾਰੂਤੀ ਇਕੋ ਕਾਰ, 2 ਮਾਰੂਤੀ ਵੈਗਨਆਰ ਕਾਰ ਅਤੇ ਇਕ ਹੋਂਡਾ ਸਿਟੀ ਕਾਰ ਬਰਾਮਦ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਘਟਨਾ 6 ਅਕਤੂਬਰ ਦੀ ਹੈ।


DIsha

Content Editor

Related News