ਦਿੱਲੀ ਦੀ ਜ਼ਹਿਰੀਲੀ ਹਵਾ 'ਚ ਮੰਡਰਾਅ ਰਿਹੈ ਸੁਪਰਬਗ' ਦਾ ਖਤਰਾ, ਬਣ ਸਕਦੈ ਜਾਨਲੇਵਾ !
Tuesday, Jan 06, 2026 - 04:54 PM (IST)
ਵੈਬ ਡੈਸਕ : ਹਰ ਸਾਲ ਸਰਦੀਆਂ 'ਚ ਦਿੱਲੀ 'ਚ ਜ਼ਹਿਰੀਲੀ ਹਵਾ ਦਾ ਲੈਵਲ ਕਾਫੀ ਵਧ ਜਾਂਦਾ ਹੈ ਅਤੇ ਇਹ ਹਵਾ ਪ੍ਰਦੂਸ਼ਣ ਲੋਕਾਂ ਦੀ ਸਿਹਤ 'ਤੇ ਇਕ ਵੱਡਾ ਖਤਰਾ ਬਣ ਕੇ ਮੰਡਰਾਅ ਰਿਹਾ ਹੈ। ਇਸ ਹਵਾ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਪਨਪ ਰਹੇ ਹਨ। ਇਸ ਵਜ੍ਹਾ ਨਾਲ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ, ਖੰਘ ਅਤੇ ਅੱਖਾਂ 'ਚ ਜਲਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਵਾਰ ਪ੍ਰਦੂਸ਼ਣ ਕਾਰਨ ਰਾਜਧਾਨੀ 'ਚ ਇਕ 'ਸੁਪਰਬਗ' ਦਾ ਖਤਰਾ ਮੰਡਰਾਅ ਰਿਹਾ ਹੈ ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦਿੱਲੀ ਦੇ ਕਈ ਸ਼ਹਿਰੀ ਇਲਾਕਿਆਂ ਸ਼ਹਿਰੀ ਝੁੱਗੀ ਬਸਤੀਆਂ, ਰਿਹਾਇਸ਼ੀ ਅਪਾਰਟਮੈਂਟ, ਸੀਵਰੇਜ਼ ਟ੍ਰੀਟਮੈਂਟ ਪਲਾਂਟ 'ਚ ਗਰਮੀ, ਸਰਦੀ ਅਤੇ ਮੌਨਸੂਨ ਦੇ ਮੌਸਮ 'ਚ ਘਰ ਦੇ ਅੰਦਰ ਅਤੇ ਬਾਹਰ ਹਵਾ ਦੀ ਜਾਂਚ ਕੀਤੀ ਗਈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਬੈਕਟੀਰੀਆ ਅਤੇ ਉਨ੍ਹਾਂ ਦੀ ਦਵਾਈ ਪ੍ਰਤੀਰੋਧਕ ਸ਼ਕਤੀ ਕਿਵੇਂ ਬਦਲਦੀ ਹੈ।
ਦਿੱਲੀ ਦੀ ਹਵਾ 'ਚ ਮੌਜੂਦ ਬੈਕਟੀਰੀਆ ਦੀ ਮਾਤਰਾ (WHO) ਵੱਲੋਂ ਨਿਰਧਾਰਿਤ ਸੁਰੱਖਿਆ ਸੀਮਾ ਤੋਂ ਕਿਤੇ ਜ਼ਿਆਦਾ ਹੈ। ਖੋਜ 'ਚ ਪਤਾ ਲੱਗਾ ਹੈ ਕਿ ਇਹ ਬੈਕਟੀਰੀਆ ਸਟੈਫ਼ੀਲੋਕੋਕਸ ਸਮੂਹ ਦੇ ਹਨ ਜੋ ਨਿਮੋਨੀਆ, ਖੂਨ ਅਤੇ ਸਕਿਨ ਇੰਫੈਕਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਹ ਬੈਕਟੀਰੀਆ ਮੈਥੀਸਿਲਿਨ-ਰੋਧਕ ਸਟੈਫ਼ੀਲੋਕੋਕਸ (MRS)ਪਾਏ ਗਏ, ਭਾਵ ਅਜਿਹੇ ਬੈਕਟੀਰੀਆ 'ਤੇ ਐਂਟੀਬਾਇਓਟਿਕਸ ਦਵਾਈਆਂ ਅਸਰ ਨਹੀਂ ਕਰਦੀਆਂ ਅਤੇ ਇਹ ਬਿਮਾਰੀਆਂ ਸਰੀਰ ਲਈ ਘਾਤਕ ਸਿੱਧ ਹੁੰਦੀਆਂ ਹਨ।
ਸਰਦੀਆਂ 'ਚ ਹਵਾ ਪ੍ਰਦੂਸ਼ਣ ਪੂਰੇ ਸ਼ਿਖਰਾਂ 'ਤੇ ਹੁੰਦਾ ਹੈ ਅਤੇ ਇਸ ਸਮੇਂ ਬੈਕਟੀਰੀਆ ਦੀ ਸੰਖਿਆ ਵੀ ਕਾਫੀ ਵਧ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਹਵਾ ਨਾ ਸਿਰਫ਼ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ, ਸਗੋਂ ਇਹ ਐਂਟੀਮਾਈਕਰੋਬਾਇਲ ਪ੍ਰਤੀਰੋਧ (AMR)ਨੂੰ ਫੈਲਾਉਣ ਦਾ ਕਾਰਨ ਵੀ ਹੋ ਸਕਦੀ ਹੈ, ਜਿਸਨੂੰ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਖਤਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕੀ ਕਹਿਣਾ ਹੈ ਖੋਜਕਰਤਾਵਾਂ ਦਾ ?
ਖੋਜਕਰਤਾਵਾਂ ਨੇ ਕਿਹਾ ਹੈ ਕਿ ਐਂਟੀਬਾਇਓਟਿਕ ਰਿਜੇਸਟੈਂਟ ਹੁਣ ਹਸਪਤਾਲਾਂ ਤੱਕ ਸੀਮਤ ਨਹੀਂ ਹੈ ਬਲਕਿ ਸ਼ਹਿਰੀ ਵਾਤਾਵਰਣ ਦੀ ਹਵਾ ਵਿੱਚ ਵੀ ਫੈਲ ਗਿਆ ਹੈ। ਉਨ੍ਹਾਂ ਨੇ ਸਰਕਾਰ ਅਤੇ ਸਿਹਤ ਏਜੰਸੀਆਂ ਨੂੰ ਵਾਤਾਵਰਣ ਵਿੱਚ AMR ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ ਅਤੇ ਇਸ ਨਾਲ ਲੜਨ ਲਈ ਇੱਕ ਮਜ਼ਬੂਤ ਰਣਨੀਤੀ ਵਿਕਸਤ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਦਿੱਲੀ ਦੀ ਸਰਦੀਆਂ ਦੀ ਹਵਾ 'ਚ ਪ੍ਰਦੂਸ਼ਣ ਦੇ ਨਾਲ-ਨਾਲ ਸੁਪਰਬੱਗ ਦਾ ਖ਼ਤਰਾ ਵੀ ਵਧ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
