6 ਸਾਲਾਂ ਤੋਂ ਲਾਪਤਾ ਹੋਇਆ ਸੋਨੂੰ ਪਰਤਿਆ ਵਤਨ, ਮਾਂ ਪਲਕਾਂ ਵਿਛਾ ਕੇ ਕਰ ਰਹੀ ਹੈ ਉਡੀਕ

06/30/2016 1:06:05 PM

ਨਵੀਂ ਦਿੱਲੀ— ਦਿੱਲੀ ਤੋਂ ਲਾਪਤਾ ਹੋਇਆ ਸੋਨੂੰ ਅੱਜ ਭਾਵ ਵੀਰਵਾਰ ਨੂੰ ਆਪਣੇ ਦੇਸ਼ ਪਰਤ ਆਇਆ ਹੈ। ਦੱਸਣ ਯੋਗ ਹੈ ਕਿ 6 ਸਾਲ ਪਹਿਲਾਂ ਦਿੱਲੀ ਦੇ ਸੀਮਾ ਪੁਰੀ ਇਲਾਕੇ ਤੋਂ ਸੋਨੂੰ ਨੂੰ ਅਗਵਾ ਕਰ ਲਿਆ ਗਿਆ ਸੀ। ਸੋਨੂੰ 23 ਮਈ 2010 ਦੀ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਅਚਾਨਕ ਗੁਆਚ ਗਿਆ ਸੀ, ਉਸ ਸਮੇਂ ਸੋਨੂੰ ਨਰਸਰੀ ਜਮਾਤ ''ਚ ਪੜ੍ਹਦਾ ਸੀ। ਸੋਨੂੰ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਸੋਨੂੰ ਨਹੀਂ ਮਿਲਿਆ। 
ਪਰੇਸ਼ਾਨ ਹੋ ਕੇ ਪਰਿਵਾਰ ਵਾਲਿਆਂ ਨੇ ਸੋਨੂੰ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਪਰ ਪੁਲਸ ਵੀ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ। 3 ਸਾਲ ਤੱਕ ਜਦੋਂ ਸੋਨੂੰ ਨਹੀਂ ਮਿਲਿਆ ਤਾਂ ਪੁਲਸ ਨੇ ਵੀ ਉਸ ਦੀ ਫਾਈਲ ਬੰਦ ਕਰ ਦਿੱਤੀ। ਸੋਨੂੰ ਦੇ ਮਾਪਿਆਂ ਦੀਆਂ ਉਮੀਦਾਂ ਫਾਈਲ ਬੰਦ ਹੋਣ ਜਾਣ ਨਾਲ ਹੀ ਟੁੱਟ ਗਈਆਂ। ਹੁਣ 6 ਸਾਲ ਬਾਅਦ ਸੋਨੂੰ ਅਚਾਨਕ ਬੰਗਲਾਦੇਸ਼ ''ਚ ਮਿਲਿਆ ਹੈ। ਉਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸ਼ੈਲਟਰ ਹੋਮ ਵਿਚ ਮਿਲਿਆ ਹੈ। ਬੰਗਲਾਦੇਸ਼ ''ਚ ਫਸੇ ਸੋਨੂੰ ਦਾ ਡੀ. ਐਨ. ਏ. ਟੈਸਟ ਵੀ ਕਰਾਇਆ ਗਿਆ ਹੈ। ਭਾਰਤੀ ਦੂਤਘਰ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਸਰਕਾਰ ਦੇ ਦਖਲ ''ਤੇ ਹੁਣ ਦਿੱਲੀ ਪੁਲਸ ਸੋਨੂੰ ਨੂੰ ਵਾਪਸ ਆਪਣੇ ਵਤਨ ਹਿੰਦੁਸਤਾਨ ਲਿਆ ਰਹੀ ਹੈ। ਸੋਨੂੰ ਵਾਪਸ ਆਪਣੇ ਵਤਨ ਤਾਂ ਆ ਗਿਆ ਹੈ ਪਰ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਆਖਰਕਾਰ ਸੋਨੂੰ ਬੰਗਲਾਦੇਸ਼ ਕਿਵੇਂ ਪੁੱਜਾ। 
ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਇਕ ਵਿਅਕਤੀ ਨੇ ਸੋਨੂੰ ਦੇ ਬੰਗਲਾਦੇਸ਼ ''ਚ ਹੋਣ ਦਾ ਖੁਲਾਸਾ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਵਤਨ ਵਾਪਸੀ ਨੂੰ ਲੈ ਕੇ ਮੁਹਿੰਮ ਚਲਾਈ ਗਈ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸੋਨੂੰ ਅਤੇ ਉਸ ਦੀ ਮਾਂ ਦਾ ਡੀ. ਐਨ. ਏ. ਟੈਸਟ ਕਰਾਇਆ ਸੀ। ਦੋਹਾਂ ਦੇ ਸੈਂਪਲ ਮਿਲਣ ਤੋਂ ਬਾਅਦ ਹੁਣ ਭਾਰਤ ਸਰਕਾਰ ਸੋਨੂੰ ਨੂੰ ਘਰ ਵਾਪਸ ਲਿਆ ਰਹੀ ਹੈ। ਸੋਨੂੰ ਦੀ ਮੁਲਾਕਾਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰਵਾਈ ਜਾਵੇਗੀ ਅਤੇ ਫਿਰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।


Tanu

News Editor

Related News