ਸ਼ਰਮਸਾਰ! ਜਬਰ ਜ਼ਿਨਾਹ ਕਰਨ ਤੋਂ ਨਾਕਾਮ ਰਹੇ ਮਾਸੜ ਨੇ ਭਾਣਜੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ

Tuesday, Nov 03, 2020 - 05:16 PM (IST)

ਸ਼ਰਮਸਾਰ! ਜਬਰ ਜ਼ਿਨਾਹ ਕਰਨ ਤੋਂ ਨਾਕਾਮ ਰਹੇ ਮਾਸੜ ਨੇ ਭਾਣਜੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਸੜ ਦੀ ਆਪਣੀ ਭਾਣਜੀ 'ਤੇ ਗਲਤ ਨਜ਼ਰ ਸੀ। ਜਦੋਂ ਉਹ ਜਬਰ ਜ਼ਿਨਾਹ ਕਰਨ 'ਚ ਅਸਫ਼ਲ ਰਿਹਾ ਤਾਂ ਉਸ ਨੇ ਭਾਣਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਲਾਸ਼ ਬੈੱਡ 'ਚ ਰੱਖ ਕੇ ਫਰਾਰ ਹੋ ਗਿਆ। ਕੁੜੀ ਦੀ ਮਾਸੀ ਦੇ ਵੀ ਇਸ ਪੂਰੇ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਪੁਲਸ ਨੇ ਦੋਸ਼ੀ ਮਾਸੀ-ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਨੰਦਨਗਰੀ ਇਲਾਕੇ 'ਚ 25 ਅਕਤੂਬਰ ਨੂੰ ਘਰ ਦੇ ਅੰਦਰ ਬੈੱਡ 'ਚੋਂ ਮਿਲੀ ਲਾਸ਼ ਦੇ ਮਾਮਲੇ ਨੂੰ ਉੱਤਰ-ਪੂਰਬੀ ਦਿੱਲੀ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਕੁੜੀ ਦੇ ਕਤਲ ਦੇ ਦੋਸ਼ੀ 'ਚ ਉਸ ਦੇ ਮਾਸੀ-ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਨਾਬਾਲਗ ਕੁੜੀ ਕੁਝ ਦਿਨ ਪਹਿਲਾਂ ਹੀ ਆਪਣੀ ਮਾਸੀ ਦੇ ਇੱਥੇ ਰਹਿਣ ਆਈ ਸੀ। ਉਹ ਪੜ੍ਹਨਾ ਚਾਹੁੰਦੀ ਸੀ ਪਰ ਉਸ ਦੇ ਮਾਸੜ ਦੀ ਉਸ 'ਤੇ ਗੰਦੀ ਨਜ਼ਰ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਮਾਸੀ-ਮਾਸੜ ਹਮੇਸ਼ਾ ਲੜਦੇ ਰਹਿੰਦੇ ਸਨ। ਪੁਲਸ ਅਨੁਸਾਰ 23 ਅਕਤੂਬਰ ਨੂੰ ਸਵੇਰੇ ਕੁੜੀ ਦਾ ਮਾਸੜ ਸੌਂ ਰਹੀ ਕੁੜੀ ਦੇ ਕਮਰੇ 'ਚ ਪਹੁੰਚਿਆ। ਉਸ ਨੇ ਕਮਰੇ 'ਚ ਰੱਖੀ ਇਕ ਲੋਹੇ ਦੀ ਰਾਡ ਨਾਲ ਕੁੜੀ 'ਤੇ ਹਮਲਾ ਕਰ ਦਿੱਤਾ। ਕੁੜੀ ਖੂਨ ਨਾਲ ਲੱਥਪੱਥ ਹੋ ਕੇ ਫਰਸ਼ 'ਤੇ ਡਿੱਗ ਗਈ। ਇਸ ਤੋਂ ਬਾਅਦ ਦੋਸ਼ੀ ਮਾਸੀ ਅਤੇ ਮਾਸੜ ਨੇ ਕੁੜੀ ਦੀ ਲਾਸ਼ ਨੂੰ ਕੰਬਲ 'ਚ ਲਪੇਟ ਕੇ ਬੈੱਡ 'ਚ ਰੱਖ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਲਾਸ਼ 'ਚੋਂ ਬੱਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਕਤਲ ਦੇ ਦੋਸ਼ 'ਚ ਕੁੜੀ ਦੀ ਮਾਸੀ-ਮਾਸੜ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ: ਲਿਵ-ਇਨ-ਪਾਰਟਨਰ ਦੇ ਬੱਚੇ ਨਾਲ ਬਦਫ਼ੈਲੀ, ਗਲਾ ਘੁੱਟ ਕੇ ਕੀਤਾ ਕਤਲ


author

DIsha

Content Editor

Related News