ਦਿੱਲੀ ਦੀ ਹਵਾ ''ਬਹੁਤ ਖਰਾਬ'', ਨਹੀਂ ਹੋ ਰਿਹਾ ਸੁਧਾਰ
Saturday, Dec 29, 2018 - 06:08 PM (IST)

ਨਵੀਂ ਦਿੱਲੀ— ਦਿੱਲੀ 'ਚ ਹਵਾ ਗੁਣਵੱਤਾ ਸ਼ਨੀਵਾਰ ਨੂੰ 'ਬਹੁਤ ਖਰਾਬ' ਸ਼੍ਰੇਣੀ ਵਿਚ ਦਰਜ ਕੀਤੀ ਗਈ। ਦਿੱਲੀ 'ਚ ਏਅਰ ਕੁਆਲਿਟੀ ਲੈਵਲ (ਏ. ਕਿਊ. ਆਈ.) 389 ਦਰਜ ਕੀਤਾ ਗਿਆ, ਜੋ ਕਿ ਬਹੁਤ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਦੱਸਣਯੋਗ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਪਿਛਲੇ 10 ਦਿਨਾਂ ਤੋਂ ਬਹੁਤ ਖਰਾਬ ਅਤੇ ਗੰਭੀਰ ਸ਼੍ਰੇਣੀਆਂ ਦਰਮਿਆਨ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ 15 ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਦਰਜ ਕੀਤਾ ਗਿਆ, ਜਦਕਿ 21 ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਦਰਜ ਕੀਤੀ ਗਈ।
ਦਿੱਲੀ ਵਿਚ ਸਾਲ ਦਾ ਸਭ ਤੋਂ ਵਧ ਪ੍ਰਦੂਸ਼ਣ ਪਿਛਲੇ ਐਤਵਾਰ ਨੂੰ ਦਰਜ ਕੀਤਾ ਗਿਆ। ਇਹ ਏ. ਕਿਊ. ਆਈ. 450 ਰਿਹਾ। ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਮਾਮੂਲੀ ਸੁਧਾਰ ਹੋ ਸਕਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਹਵਾ ਹੋਰ ਖਰਾਬ ਹੋ ਸਕਦੀ ਹੈ। ਹਵਾ ਦੀ ਗੁਣਵੱਤਾ ਅਗਲੇ ਤਿੰਨ ਦਿਨਾਂ ਤਕ 360 ਤੋਂ 380 ਦਰਮਿਆਨ ਉੱਪਰ-ਹੇਠਾਂ ਹੁੰਦਾ ਰਹੇਗਾ।