ਪੁਲਸ ਤੋਂ ਬਚਣ ਲਈ ਬਦਮਾਸ਼ ਨੇ ਫਲਾਈਓਵਰ ''ਤੇ ਚੱਲਦੀ ਕਾਰ ''ਚੋਂ ਮਾਰ''ਤੀ ਛਾਲ

Friday, Sep 20, 2024 - 12:10 AM (IST)

ਪੁਲਸ ਤੋਂ ਬਚਣ ਲਈ ਬਦਮਾਸ਼ ਨੇ ਫਲਾਈਓਵਰ ''ਤੇ ਚੱਲਦੀ ਕਾਰ ''ਚੋਂ ਮਾਰ''ਤੀ ਛਾਲ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦਿੱਲੀ ਪੁਲਸ ਬਦਮਾਸ਼ਾਂ ਦੀ ਕਾਰ ਦਾ ਪਿੱਛਾ ਕਰ ਰਹੀ ਸੀ ਅਤੇ ਇਸੇ ਦੌਰਾਨ ਜਦੋਂ ਇਕ ਅਪਾਰਧੀ ਨੂੰ ਲੱਗਾ ਕਿ ਹੁਣ ਪੁਲਸ ਉਸ ਨੂੰ ਫੜ ਲਵੇਗੀ ਤਾਂ ਫਲਾਈਓਵਰ 'ਤੇ ਚਲਦੀ ਕਾਰ 'ਚੋਂ ਹੇਠਾਂ ਛਾਲ ਮਾਰ ਦਿੱਤੀ। 

ਫਲਾਈਓਵਰ ਤੋਂ ਹੇਠਾਂ ਛਾਲ ਮਾਰਨ ਵਾਲੇ ਬਦਮਾਸ਼ ਦੀ ਹਾਲਤ ਗੰਭੀਰ

ਇਹ ਘਟਨਾ ਦਿੱਲੀ ਦੇ ਸ਼ਾਹਦਰਾ ਇਲਾਕੇ ਦੀ ਹੈ ਜਿੱਥੇ ਇੱਕ ਬਦਮਾਸ਼ ਨੇ ਫਰਾਰ ਹੁੰਦੇ ਹੋਏ ਫਲਾਈਓਵਰ ਤੋਂ ਹੇਠਾਂ ਛਾਲ ਮਾਰ ਦਿੱਤੀ। ਹਾਲਾਂਕਿ ਹੇਠਾਂ ਛਾਲ ਮਾਰ ਕੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਜ਼ਖਮੀ ਅਪਰਾਧੀ ਦੀ ਪਛਾਣ ਸੋਨੂੰ ਵਜੋਂ ਹੋਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦਰਅਸਲ, ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਕੁਝ ਬਦਮਾਸ਼ਾਂ ਦੇ ਭੱਜਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਬਦਮਾਸ਼ਾਂ ਦੀ ਕਾਰ ਦਾ ਪਿੱਛਾ ਕਰ ਰਹੀ ਸੀ। ਫਿਰ ਇੱਕ ਬਦਮਾਸ਼ ਨੇ ਚੱਲਦੀ ਕਾਰ ਤੋਂ ਹੇਠਾਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ ਤੋਂ ਚਾਰ ਅਪਰਾਧੀਆਂ ਨੂੰ ਫੜ ਲਿਆ, ਜਦਕਿ ਸੋਨੂੰ ਨਾਮ ਦੇ ਦੋਸ਼ੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


author

Rakesh

Content Editor

Related News