ਜੰਗ ਮਗਰੋਂ ਭਾਰਤ ਤੋਂ UK ਲਈ ਉੱਡੀ ਪਹਿਲੀ ਫਲਾਈਟ, ਅੱਧ ਵਿਚਾਲਿਓਂ ਮਾਰ ਲਿਆ U-Turn

Monday, Mar 09, 2026 - 02:55 PM (IST)

ਜੰਗ ਮਗਰੋਂ ਭਾਰਤ ਤੋਂ UK ਲਈ ਉੱਡੀ ਪਹਿਲੀ ਫਲਾਈਟ, ਅੱਧ ਵਿਚਾਲਿਓਂ ਮਾਰ ਲਿਆ U-Turn

ਇੰਟਰਨੈਸ਼ਨਲ ਡੈਸਕ- ਮਿਡਲ-ਈਸਟ 'ਚ ਛਿੜੀ ਜੰਗ ਕਾਰਨ ਕਈ ਦੇਸ਼ਾਂ ਦਾ ਏਅਰਸਪੇਸ ਇਸ ਸਮੇਂ ਬੰਦ ਹੈ, ਜਿਸ ਕਾਰਨ ਹਵਾਈ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਏਅਰਲਾਈਨ ਕੰਪਨੀਆਂ ਨੂੰ ਜੰਗ ਪ੍ਰਭਾਵਿਤ ਇਲਾਕੇ ਉੱਪਰੋਂ ਲੰਬਾ ਵਲੇਵਾਂ ਪਾ ਕੇ ਜਾਣਾ ਪੈ ਰਿਹਾ ਹੈ। ਇਸ ਕਾਰਨ ਤੇਲ ਤੇ ਸਮਾਂ ਵੀ ਕਾਫ਼ੀ ਜ਼ਿਆਦਾ ਲੱਗ ਰਿਹਾ ਹੈ। 

ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸਵੇਰੇ ਦਿੱਲੀ ਤੋਂ ਮੈਨਚੈਸਟਰ (UK) ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਫਲਾਈਟ 6E33 ਨੂੰ ਅਚਾਨਕ ਰਸਤੇ ਵਿਚਾਲਿਓਂ ਵਾਪਸ ਮੁੜਨਾ ਪਿਆ। ਇਹ ਜਹਾਜ਼ ਇਥੋਪੀਆ ਅਤੇ ਏਰੀਟ੍ਰੀਆ ਦੀ ਸਰਹੱਦ ਦੇ ਉੱਪਰੋਂ ਲੰਘ ਰਿਹਾ ਸੀ ਜਦੋਂ ਇਸ ਨੇ ਅਚਾਨਕ 'ਯੂ-ਟਰਨ' ਲੈ ਲਿਆ ਅਤੇ ਵਾਪਸ ਨਵੀਂ ਦਿੱਲੀ ਵੱਲ ਵਧ ਗਿਆ।

ਇਹ ਵੀ ਪੜ੍ਹੋ- ''ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ ਲਿਆ..!'', ਇਰਾਨੀ ਰਾਸ਼ਟਰਪਤੀ ਨੇ ਦੇ'ਤਾ ਵੱਡਾ ਬਿਆਨ

ਇਹ ਇਰਾਨ 'ਚ ਵਧੇ ਹੋਏ ਤਣਾਅ, ਭਾਵ 26 ਫਰਵਰੀ ਤੋਂ ਬਾਅਦ ਦਿੱਲੀ ਅਤੇ ਮੈਨਚੈਸਟਰ ਵਿਚਕਾਰ ਇੰਡੀਗੋ ਦੀ ਪਹਿਲੀ ਉਡਾਣ ਸੀ। ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਕਾਰਨ ਇਸ ਰੂਟ 'ਤੇ ਉਡਾਣਾਂ ਪਹਿਲਾਂ ਹੀ ਪ੍ਰਭਾਵਿਤ ਸਨ। ਹਾਲਾਂਕਿ ਏਅਰਲਾਈਨ ਵੱਲੋਂ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੁੱਢਲੀ ਜਾਣਕਾਰੀ ਮੁਤਾਬਕ ਜਹਾਜ਼ ਨੂੰ ਸੁਰੱਖਿਆ ਪ੍ਰੋਟੋਕੋਲ ਜਾਂ ਕਿਸੇ ਤਕਨੀਕੀ ਸੰਕੇਤ ਕਾਰਨ ਵਾਪਸ ਮੋੜਿਆ ਗਿਆ ਹੈ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਦਿੱਲੀ ਹਵਾਈ ਅੱਡੇ 'ਤੇ ਉਤਾਰਿਆ ਗਿਆ ਹੈ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਅਫਰੀਕਾ ਅਤੇ ਮੱਧ ਪੂਰਬ ਦੇ ਕਈ ਹਵਾਈ ਮਾਰਗਾਂ ਨੂੰ 'ਹਾਈ-ਰਿਸਕ' ਜ਼ੋਨ ਵਿੱਚ ਰੱਖਿਆ ਗਿਆ ਹੈ। ਏਅਰਲਾਈਨਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਜਿਹੇ ਸੰਵੇਦਨਸ਼ੀਲ ਫੈਸਲੇ ਲੈਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ- ਜੰਗ ਵਿਚਾਲੇ ਵੱਡੀ ਕਾਰਵਾਈ ਦੀ ਤਿਆਰੀ ! ਅਮਰੀਕਾ ਨੇ ਸਾਊਦੀ ਅਰਬ ਤੋਂ ਵਾਪਸ ਸੱਦੇ ਆਪਣੇ ਡਿਪਲੋਮੈਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News