ਦਿੱਲੀ ’ਚ ਜਾਅਲੀ ਡਿਗਰੀ ਰੈਕੇਟ ਦਾ ਪਰਦਾਫਾਸ਼, 2 ਗ੍ਰਿਫ਼ਤਾਰ
Thursday, Jun 19, 2025 - 12:32 AM (IST)

ਨਵੀਂ ਦਿੱਲੀ- ਕੇਂਦਰੀ ਦਿੱਲੀ ਸਾਈਬਰ ਪੁਲਸ ਸਟੇਸ਼ਨ ਨੇ ਇਕ ਵੱਡੇ ਜਾਅਲੀ ਡਿਗਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਧੋਖਾਦੇਹੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕਪਿਲ (32) ਤੇ ਦਾਮਿਨੀ ਸ਼ਰਮਾ (33) ਹਨ ਜੋ ਭਿਵਾਨੀ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੇ ਕਬਜ਼ੇ ’ਚੋਂ ਸੈਂਕੜੇ ਜਾਅਲੀ ਡਿਗਰੀਆਂ, 4 ਮੋਬਾਈਲ ਫੋਨ ਤੇ ਸੱਤ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਗਿਰੋਹ ਨੇ ਗੁਰੂਗ੍ਰਾਮ ’ਚ ਇਕ ਵਿਅਕਤੀ ਨਾਲ ਉਸ ਦੀ ਗ੍ਰੈਜੂਏਸ਼ਨ ਡਿਗਰੀ ਦੁਬਾਰਾ ਜਾਰੀ ਕਰਨ ਦੇ ਬਹਾਨੇ 1 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ।