ਮੁੜ ਵਿਗੜੀ ਦਿੱਲੀ-NCR ਦੀ ਹਵਾ! ਕਈ ਇਲਾਕਿਆਂ ''ਚ AQI 300 ਤੋਂ ਪਾਰ

Thursday, Dec 04, 2025 - 09:36 AM (IST)

ਮੁੜ ਵਿਗੜੀ ਦਿੱਲੀ-NCR ਦੀ ਹਵਾ! ਕਈ ਇਲਾਕਿਆਂ ''ਚ AQI 300 ਤੋਂ ਪਾਰ

ਨੈਸ਼ਨਲ ਡੈਸਕ : ਦਿੱਲੀ-ਐਨਸੀਆਰ ਖੇਤਰ ਇੱਕ ਵਾਰ ਫਿਰ ਜ਼ਹਿਰੀਲੀ ਹਵਾ ਦੀ ਲਪੇਟ ਵਿੱਚ ਹੈ, ਜਿਸਦਾ ਲੋਕਾਂ ਦੀ ਸਿਹਤ 'ਤੇ ਸਿੱਧਾ ਅਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਵੀਰਵਾਰ ਨੂੰ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ 'ਬਹੁਤ ਮਾੜੀ' ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਦੇ ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਲਗਾਤਾਰ 300 ਤੋਂ ਉੱਪਰ ਰਿਹਾ ਹੈ, ਜੋ ਕਿ ਸਾਹ ਦੀਆਂ ਬੀਮਾਰੀਆਂ ਲਈ ਖ਼ਤਰਨਾਕ ਹੈ।

ਪੜ੍ਹੋ ਇਹ ਵੀ - Breaking : ਉਡਾਣ ਭਰਨ ਵੇਲੇ ਕ੍ਰੈਸ਼ ਹੋ ਗਿਆ ਅਮਰੀਕੀ ਜਹਾਜ਼, ਲੱਗ ਗਈ ਅੱਗ

ਵੀਰਵਾਰ ਸਵੇਰੇ 6 ਵਜੇ ਵੱਖ-ਵੱਖ ਖੇਤਰਾਂ ਵਿੱਚ ਦਰਜ ਕੀਤੇ AQI ਅੰਕੜੇ...

ਖੇਤਰ                       ਸ਼ਹਿਰ           AQI        ਪੱਧਰ  ਸ਼੍ਰੇਣੀ
ਵਜ਼ੀਰਪੁਰ-ਡੀਪੀਸੀਸੀ    ਦਿੱਲੀ           321        ਬਹੁਤ ਮਾੜਾ
ਜਹਾਂਗੀਰਪੁਰੀ             ਦਿੱਲੀ            340        ਬਹੁਤ ਮਾੜਾ
ਪੰਜਾਬੀ ਬਾਗ              ਦਿੱਲੀ            304        ਬਹੁਤ ਮਾੜਾ
ਆਈਟੀਓ                 ਦਿੱਲੀ             304       ਬਹੁਤ ਮਾੜਾ
ਗ੍ਰੇਟਰ ਨੋਇਡਾ             ਐਨਸੀਆਰ    321        ਬਹੁਤ ਮਾੜਾ
ਗਾਜ਼ੀਆਬਾਦ             ਐਨਸੀਆਰ     335         ਬਹੁਤ ਮਾੜਾ

ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST

ਸਿਹਤ 'ਤੇ ਸਿੱਧਾ ਪ੍ਰਭਾਵ
"ਬਹੁਤ ਖ਼ਰਾਬ" ਸ਼੍ਰੈਣੀ ਦਾ AQI ਇਹ ਦਰਸਾਉਂਦਾ ਹੈ ਕਿ ਹਵਾ ਵਿੱਚ ਪ੍ਰਦੂਸ਼ਕਾਂ ਦੀ ਗਾੜ੍ਹਾਪਣ ਬਹੁਤ ਜ਼ਿਆਦਾ ਹੈ। ਅਜਿਹੀ ਸਥਿਤੀ ਵਿੱਚ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬੇਲੋੜੀਆਂ ਬਾਹਰੀ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਹ ਹਵਾ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਜਾਂ ਦਿਲ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਖ਼ਤਰਨਾਕ ਹੈ। ਲੋਕਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ ਵਿੱਚ ਜਲਣ ਅਤੇ ਗਲੇ ਵਿੱਚ ਖਰਾਸ਼ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ। ਸਰਕਾਰੀ ਏਜੰਸੀਆਂ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਨਹੀਂ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ

 


author

rajwinder kaur

Content Editor

Related News