ਘੋਲ ਕਲਯੁੱਗ: ਮਤਰੇਏ ਪਿਓ ਨੇ 2 ਮਾਸੂਮਾਂ ਨੂੰ ਨਾਲੇ ’ਚ ਸੁੱਟਿਆ, ਰਾਹਗੀਰਾਂ ਨੇ ਬਚਾਈ ਜਾਨ
Friday, Dec 05, 2025 - 08:34 AM (IST)
ਨੋਇਡਾ (ਭਾਸ਼ਾ) - ਥਾਣਾ ਸੈਕਟਰ-142 ਖੇਤਰ ’ਚ ਮੰਗਲਵਾਰ ਰਾਤ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇਕ ਮਤਰੇਏ ਪਿਓ ਨੇ ਆਪਣੇ 2 ਮਾਸੂਮ ਬੱਚਿਆਂ ਨੂੰ ਡੂੰਘੇ ਨਾਲੇ ’ਚ ਸੁੱਟ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਉੱਥੋਂ ਲੰਘ ਰਹੇ 2 ਨੌਜਵਾਨਾਂ ਨੇ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਉਨ੍ਹਾਂ ਦੀ ਜਾਨ ਬਚਾ ਲਈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਇੰਚਾਰਜ ਵਿਨੋਦ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਰਾਤ ਲੱਗਭਗ 9 ਵਜੇ ਇਕ ਕੰਪਨੀ ’ਚ ਕੰਮ ਕਰਦੇ ਸੋਮਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੀਨਬੰਧੂ ਚੌਹਾਨ ਮਾਰਕੀਟ ਕੋਲੋਂ ਲੰਘ ਰਹੇ ਸਨ, ਤਾਂ ਉਨ੍ਹਾਂ ਨੂੰ ਨਾਲੇ ’ਚੋਂ ਬੱਚਿਆਂ ਦੇ ਜ਼ੋਰ-ਜ਼ੋਰ ਨਾਲ ਰੋਣ ਦੀ ਆਵਾਜ਼ ਸੁਣਾਈ ਦਿੱਤੀ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
ਦੋਵਾਂ ਨੇ ਕੋਲ ਜਾ ਕੇ ਵੇਖਿਆ ਤਾਂ ਢਾਈ ਸਾਲ ਦੀ ਇਕ ਲੜਕੀ ਅਤੇ ਸਾਢੇ ਤਿੰਨ ਸਾਲ ਦਾ ਇਕ ਲੜਕਾ ਨਾਲੇ ਦੀ ਦਲਦਲ ’ਚ ਫਸੇ ਹੋਏ ਸਨ। ਦੋਵੇਂ ਨੌਜਵਾਨ ਤੁਰੰਤ ਨਾਲੇ ’ਚ ਉਤਰੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਆਸ਼ੀਸ਼ ਨੇ ਹੀ ਉਨ੍ਹਾਂ ਨੂੰ ਨਾਲੇ ’ਚ ਸੁੱਟਿਆ ਸੀ। ਪੁਲਸ ਨੇ ਦੋਨਾਂ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ। ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਆਸ਼ੀਸ਼ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ - ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੰਜਾਬ ਦੇ ਲੋਕ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋਵੋਗੇ ਪਰੇਸ਼ਾਨ
