ਹੁਣ ਦਿੱਲੀ ’ਚ ਦੁਮਕਾ ਵਰਗੀ ਵਾਰਦਾਤ, ਦੋਸਤੀ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਵਿਦਿਆਰਥਣ ਨੂੰ ਮਾਰੀ ਗੋਲੀ

Thursday, Sep 01, 2022 - 01:24 PM (IST)

ਹੁਣ ਦਿੱਲੀ ’ਚ ਦੁਮਕਾ ਵਰਗੀ ਵਾਰਦਾਤ, ਦੋਸਤੀ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਵਿਦਿਆਰਥਣ ਨੂੰ ਮਾਰੀ ਗੋਲੀ

ਨਵੀਂ ਦਿੱਲੀ- ਝਾਰਖੰਡ ਦੇ ਦੁਮਕਾ ’ਚ ਇਕਤਰਫ਼ਾ ਪਿਆਰ ਕਾਰਨ ਸਿਰਫਿਰੇ ਆਸ਼ਿਕ ਨੇ ਅੰਕਿਤਾ ਨਾਂ ਦੀ ਕੁੜੀ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਵਾਰਦਾਤ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ’ਚ ਰੋਹ ਹੈ, ਉੱਥੇ ਹੀ ਹੁਣ ਅਜਿਹੀ ਹੀ ਘਟਨਾ ਦਿੱਲੀ ’ਚ ਵੀ ਸਾਹਮਣੇ ਆਈ ਹੈ। ਦਿੱਲੀ ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਇਕ ਸਿਰਫਿਰੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸੰਗਮ ਵਿਹਾਰ ਇਲਾਕੇ ’ਚ 11ਵੀਂ ਜਮਾਤ ’ਚ ਪੜ੍ਹਦੀ ਵਿਦਿਆਰਥਣ ’ਤੇ ਗੋਲੀ ਚੱਲਾ ਦਿੱਤੀ। ਘਟਨਾ ਦੇ ਸਮੇਂ ਕੁੜੀ ਆਪਣੇ ਘਰ ਪਰਤ ਰਹੀ ਸੀ। ਅਰਮਾਨ ਅਲੀ ਦੇ ਰੂਪ ’ਚ ਪਹਿਚਾਣੇ ਗਏ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 25 ਅਗਸਤ ਦੀ ਹੈ।

ਇਹ ਵੀ ਪੜ੍ਹੋ- ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’

ਪੁਲਸ ਪੁੱਛ-ਗਿੱਛ ’ਚ ਦੋਸ਼ੀ ਨੇ ਕੀਤਾ ਖ਼ੁਲਾਸਾ-

ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ ’ਚ ਦੋਸ਼ੀ ਨੇ ਦੱਸਿਆ ਕਿ ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। 25 ਅਗਸਤ ਨੂੰ ਦੁਪਹਿਰ ਲੱਗਭਗ 3.47 ਵਜੇ ਅਲੀ ਨੇ ਪੀੜਤਾ ਦਾ ਪਿੱਛਾ ਕੀਤਾ, ਜਦੋਂ ਉਹ ਆਪਣੀ ਸਕੂਟਰੀ ਤੋਂ ਘਰ ਪਰਤ ਰਹੀ ਸੀ। ਸੰਗਮ ਵਿਹਾਰ ਦੇ ਬੀ-ਬਲਾਕ ’ਚ ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ’ਤੇ ਫਾਇਰਿੰਗ ਕਰ ਦਿੱਤੀ। ਉਸ ਦੇ ਮੋਢੇ ’ਤੇ ਗੋਲੀ ਲੱਗੀ ਸੀ। ਉਸ ਨੂੰ ਇਲਾਜ ਲਈ ਬੱਤਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕੁੜੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਅਲੀ ਉਸ ਨੂੰ ਪਿਛਲੇ ਇਕ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ। ਉਹ ਸਕੂਲ ਜਾਂਦੇ-ਆਉਂਦੇ ਉਸ ਦਾ ਪਿੱਛਾ ਕਰਦਾ ਸੀ।

PunjabKesari

ਇਹ ਵੀ ਪੜ੍ਹੋ- ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ

ਗੱਲ ਕਰਨੀ ਬੰਦ ਕਰ ਦਿੱਤੀ ਤਾਂ ਮਾਰਨ ਦਾ ਕੀਤਾ ਫ਼ੈਸਲਾ

ਓਧਰ ਦਿੱਲੀ ਦੇ ਡੀ. ਸੀ. ਪੀ. ਮੁਤਾਬਕ ਦੋਸ਼ੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕੁੜੀ ਉਸ ਨਾਲ ਦੋ ਸਾਲ ਤੋਂ ਸੋਸ਼ਲ ਮੀਡੀਆ ਜ਼ਰੀਏ ਅਲੀ ਦੇ ਸੰਪਰਕ ’ਚ ਸੀ ਪਰ 4-5 ਮਹੀਨੇ ਤੋਂ ਉਹ ਗੱਲ ਨਹੀਂ ਕਰ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਗੋਲੀ ਮਾਰਨ ਦਾ ਫ਼ੈਸਲਾ ਲਿਆ। ਪੁਲਸ ਮੁਤਾਬਕ ਅਲੀ ਉਸ ਦਾ ਪਿੱਛਾ ਕਰ ਰਿਹਾ ਸੀ। ਦੋਸ਼ੀ ਅਮਾਨਤ ਅਲੀ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ- ‘ਮਾਂ ਨੂੰ ਜ਼ਿੰਦਾ ਸਾੜ ਦੇਵਾਂਗਾ’; ਧਮਕੀ ਦੇ ਕੇ 7 ਸਾਲ ਤੱਕ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ


author

Tanu

Content Editor

Related News