ਚਾਲਾਨ ਕੱਟੇ ਜਾਣ ''ਤੇ ਗੁੱਸੇ ''ਚ ਆਏ ਸ਼ਖਸ ਨੇ ਬਾਈਕ ਨੂੰ ਲਗਾਈ ਅੱਗ

09/06/2019 11:23:10 AM

ਨਵੀਂ ਦਿੱਲੀ—ਦੇਸ਼ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਆਵਾਜਾਈ ਨਿਯਮ ਤੋੜਨ ਵਾਲਿਆਂ 'ਤੇ ਭਾਰੀ ਜੁਰਮਾਨੇ ਲਗਾਏ ਜਾਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 1 ਸਤੰਬਰ ਤੋਂ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਪਿਛਲੇ 5 ਦਿਨਾਂ 'ਚ ਕਈ ਚਾਲਾਨ ਕੱਟੇ ਜਾਣ ਦੀ ਜਾਣਕਾਰੀ ਮਿਲੀ ਹੈ ਪਰ ਚਾਲਾਨ ਕੱਟਣ ਤੋਂ ਬਾਅਦ ਲੋਕਾਂ ਦੀ ਅਜੀਬੋ ਗਰੀਬ ਹਰਕਤਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ 'ਚ ਉਸ ਸਮੇਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਟ੍ਰੈਫਿਕ ਪੁਲਸ ਵੱਲੋਂ ਨਸ਼ੇ 'ਚ ਗੱਡੀਆਂ ਚਲਾਉਣ ਨੂੰ ਰੋਕਣ ਲਈ ਚੈਂਕਿੰਗ ਮੁਹਿੰਮ ਚਲਾ ਰਹੇ ਸਨ। ਉਸ ਦੌਰਾਨ ਇੱਕ ਬਾਈਕ ਸਵਾਰ ਸ਼ਰਾਬ ਦੇ ਨਸ਼ੇ 'ਚ ਫੜ੍ਹਿਆ ਗਿਆ, ਜਿਸ ਕਾਰਨ ਟ੍ਰੈਫਿਕ ਪੁਲਸ ਨੇ ਉਸ ਦਾ ਚਾਲਾਨ ਕੱਟ ਦਿੱਤਾ। ਟ੍ਰੈਫਿਕ ਪੁਲਸ ਵੱਲੋਂ ਚਾਲਾਨ ਕੱਟੇ ਜਾਣ ਤੋਂ ਬਾਅਦ ਬਾਈਕ ਸਵਾਰ ਬੇਹੱਦ ਗੁੱਸੇ 'ਚ ਆ ਗਿਆ ਅਤੇ ਆਪਣੀ ਹੀ ਬਾਈਕ ਨੂੰ ਅੱਗ ਲਗਾ ਦਿੱਤੀ। ਬਾਈਕ ਸਵਾਰ ਦੀ ਇਸ ਹਰਕਤ ਤੋਂ ਟ੍ਰੈਫਿਕ ਪੁਲਸ ਕਰਮਚਾਰੀਆਂ 'ਚ ਹੜਕੰਪ ਮੱਚ ਗਿਆ। ਸਥਾਨਿਕ ਪੁਲਸ ਦੇ ਨਾਲ ਫਾਇਰ ਵਿਭਾਗ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਪਰ ਜਦੋਂ ਤੱਕ ਬਾਈਕ 'ਚ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਬਾਈਕ ਸੜ੍ਹ ਚੁੱਕੀ ਸੀ।


Iqbalkaur

Content Editor

Related News