ਦਿੱਲੀ-NCR ''ਚ ਮੀਂਹ ਕਾਰਨ ਵਧੀ ਠੰਡ ਪਰ ਹਵਾ ਪ੍ਰਦੂਸ਼ਣ ਹੋਇਆ ਘੱਟ

Tuesday, Jan 05, 2021 - 02:33 PM (IST)

ਦਿੱਲੀ-NCR ''ਚ ਮੀਂਹ ਕਾਰਨ ਵਧੀ ਠੰਡ ਪਰ ਹਵਾ ਪ੍ਰਦੂਸ਼ਣ ਹੋਇਆ ਘੱਟ

ਨਵੀਂ ਦਿੱਲੀ- ਠੰਡ ਨਾਲ ਜੂਝ ਰਹੀ ਰਾਜਧਾਨੀ 'ਚ ਪਿਛਲੇ 3 ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਵਾ ਦੀ ਗੁਣਵੱਤਾ 'ਚ ਸੁਧਾਰ ਹੋਇਆ ਹੈ। ਮੰਗਲਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 148 ਰਿਕਾਰਡ ਕੀਤਾ ਗਿਆ, ਜੋ ਕਿ ਮੱਧਮ ਸ਼੍ਰੇਣੀ 'ਚ ਹੈ। ਜਦੋਂ ਇਕ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਦਿੱਲੀ 'ਚ ਏ.ਕਿਊ.ਆਈ 151 ਸੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ 'ਚ ਕਾਫ਼ੀ ਸੁਧਾਰ ਹੋਇਆ ਹੈ। ਦਿੱਲੀ 'ਚ ਹਾਲੇ ਵੀ ਬੱਦਲ ਛਾਏ ਹਨ ਅਤੇ ਕੁਝ ਇਲਾਕਿਆਂ 'ਚ ਮੀਂਹ ਵੀ ਪਿਆ ਹੈ, ਜਿਸ ਨਾਲ ਇੱਥੇ ਦੀ ਹਵਾ ਹੋਰ ਵੀ ਸਾਫ਼ ਹੋਵੇਗੀ। ਅਜਿਹਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’

ਪ੍ਰਦੂਸ਼ਣ ਸੂਚਕਾਂਕ ਐਪ ਸਮੀਰ ਅਨੁਸਾਰ ਮੰਗਲਵਾਰ ਨੂੰ ਨੋਇਡਾ ਦੀ ਏ.ਕਿਊ.ਆਈ. 157, ਗਾਜ਼ੀਆਬਾਦ ਦੀ 149, ਗ੍ਰੇਟਰ ਨੋਇਡਾ ਦੀ 144 ਦਰਜ ਕੀਤੀ ਗਈ। ਨੋਇਡਾ ਪ੍ਰਦੂਸ਼ਣ ਵਿਭਾਗ ਦੇ ਖੇਤਰੀ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਦੂਸ਼ਣ ਵਿਭਾਗ ਕਈ ਯੋਜਨਾਵਾਂ ਚਲਾ ਰਿਹਾ ਹੈ। ਫ਼ਿਲਹਾਲ ਦਿੱਲੀ ਦਾ ਮੌਸਮ ਹਾਲੇ ਕਾਫ਼ੀ ਸਰਦ ਹੈ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News