24 ਘੰਟਿਆਂ 'ਚ ਤਿੰਨ ਗੁਣਾ ਵਧਿਆ ਦਿੱਲੀ-ਐੱਨ. ਸੀ. ਆਰ. 'ਚ ਪ੍ਰਦੂਸ਼ਣ

10/14/2018 12:42:43 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਰਫਤਾਰ 'ਚ ਡਿੱਗਣ ਦੇ ਨਾਲ ਹਵਾ ਕੁਆਲਿਟੀ ਸ਼ਨੀਵਾਰ ਨੂੰ ਖਰਾਬ ਹੋ ਗਈ ਹੈ। ਅਧਿਕਾਰੀਆਂ ਨੇ ਦਿੱਲੀ 'ਚ ਹਵਾ ਦੀ ਕੁਆਲਿਟੀ ਇੰਡੈਕਸ 'ਚ ਗਿਰਾਵਟ ਬਾਰੇ ਅਨੁਮਾਨ ਲਗਾਇਆ ਹੈ। ਕੇਂਦਰ ਦੁਆਰਾ ਸੰਚਾਲਿਤ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਅਤੇ ਰਿਸਰਚ (ਐੱਸ. ਏ. ਐੱਫ. ਏ. ਆਰ) ਮੁਤਾਬਕ, ''ਸ਼ਨੀਵਾਰ ਸ਼ਾਮ 4 ਵਜੇ ਓਵਰਆਲ ਹਵਾ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 300 ਸੀ, ਜੋ ਖਰਾਬ ਦੀ ਸ਼ੇਣੀ 'ਚ ਆਉਂਦਾ ਹੈ। ਇਹ ਬਹੁਤ ਖਰਾਬ ਦੀ ਸ਼੍ਰੇਣੀ ਤੋਂ ਸਿਰਫ ਇਕ ਬਿੰਦੂ ਦੂਰ ਸੀ। ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਏ. ਕਿਓ. ਆਈ. 154 'ਤੇ ਸੀ। ਧਿਆਨਦੇਣ ਵਾਲੀ ਗੱਲ ਇਹ ਹੈ ਕਿ ਜੇਕਰ AQI 0-50 'ਚ ਹੁੰਦਾ ਹੈ ਤਾਂ ਇਸ ਨੂੰ ਵਧੀਆ ਮੰਨਿਆ ਜਾਂਦਾ ਹੈ।

PunjabKesari

ਜੇਕਰ ਏ. ਕਿਊ. ਆਈ 51-100 'ਚ ਹੋਵੇ ਤਾਂ ਇਹ ਹੈਰਾਨੀਜਨਕ ਹੈ, 101-200 'ਚ ਹੋਵੇ ਤਾਂ ਮੱਧਮ ਹੈ, 201 ਤੋਂ 300 'ਚ ਹੋਵੇ ਤਾਂ ਖਰਾਬ ਹੈ, 301-400 'ਚ ਹੋਵੇ ਤਾਂ ਬਹੁਤ ਖਰਾਬ ਅਤੇ 401-500 'ਚ ਹੋਵੇ ਤਾਂ ਗੰਭੀਰ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜੇ ਦੱਸਦੇ ਹਨ ਕਿ ਦਿੱਲੀ ਦੇ ਨਜ਼ਦੀਕ ਗਾਜੀਆਬਾਦ, ਫਰੀਦਬਾਦ, ਗੁੜਗਾਓ ਅਤੇ ਨੋਇਡਾ 'ਚ ਹਵਾ ਦੀ ਕੁਆਲਿਟੀ ਦਾ ਲੈਵਲ 'ਬਹੁਤ ਖਰਾਬ' ਰਿਕਾਰਡ ਕੀਤਾ ਗਿਆ ਹੈ। ਅੰਕੜਿਆ ਮੁਤਾਬਕ ਦਿੱਲੀ 'ਚ ਪੀ. ਐੱਮ 10 ਦਾ ਲੈਵਲ 243 ਅਤੇ ਪੀ. ਐੱਮ 2.5 ਦਾ ਲੈਵਲ 122 ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਨੇ ਆਉਣ ਵਾਲੇ ਦਿਨ੍ਹਾਂ 'ਚ ਹਵਾ ਦੀ ਕੁਆਲਿਟੀ ਹੋਰ ਖਰਾਬ ਹੋਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਹੈ।

PunjabKesari

ਪੀ. ਐੱਮ 2.5 ਦੇ ਲੈਵਲ ਦੇ ਐਤਵਾਰ ਨੂੰ ਬਹੁਤ ਖਰਾਬ ਸਥਿਤੀ ਤੱਕ ਪਹੁੰਚ ਸਕਦਾ ਹੈ। ਸੀ. ਪੀ. ਸੀ. ਬੀ. ਆਉਣ ਵਾਲੇ ਮੌਸਮ 'ਚ ਪ੍ਰਦੂਸ਼ਣ ਨਾਲ ਨਿਪਟਣ ਦੇ ਲਈ ਕਈ ਕਦਮ ਚੁੱਕ ਰਿਹਾ ਹੈ। ਸਰਦੀਆਂ 'ਚ ਦਿੱਲੀ ਹਵਾ ਦੀ ਕੁਆਲਿਟੀ ਆਮਤੌਰ 'ਤੇ ਖਰਾਬ ਸਥਿਤੀ 'ਚ ਰਹਿੰਦੀ ਹੈ। ਇਸ 'ਚ ਨਾਸਾ ਦੀ ਉਪਗ੍ਰਹਿ ਤੋਂ ਲਈ ਗਈ ਤਸਵੀਰ ਦਿਖਾ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਇਸ ਮਹੀਨੇ ਦੇ ਸ਼ੁਰੂ ਤੋਂ ਪਰਾਲੀ ਸਾੜਨੀ ਸ਼ੁਰੂ ਕੀਤੀ ਹੈ। ਨਾਸਾ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ ਹੈ ਕਿ ਬੀਤੇ 10 ਦਿਨ੍ਹਾਂ 'ਚ ਅੰਮ੍ਰਿਤਸਰ, ਅੰਬਾਲਾ, ਕਰਨਾਲ, ਸਿਰਸਾ ਅਤੇ ਹਿਸਾਰ ਦੇ ਨਜ਼ਦੀਕ ਪਰਾਲੀ ਸਾੜਨ ਨਾਲ ਕਾਫੀ ਵੱਧ ਗਿਆ ਹੈ।


Related News