ਦਿੱਲੀ-ਐੱਨ. ਸੀ. ਆਰ. ''ਚ ਸਾਹ ਲੈਣਾ ਹੋਇਆ ਮੁਸ਼ਕਿਲ, AQI ਪਹੁੰਚਿਆ 300 ਪਾਰ

10/18/2019 12:26:38 PM

ਨਵੀਂ ਦਿੱਲੀ—ਦਿੱਲੀ ਸਮੇਤ ਐੱਨ. ਸੀ. ਆਰ. ਦੀ ਹਵਾ ਲਗਾਤਾਰ ਤੀਜੇ ਦਿਨ ਵੀ ਬਹੁਤ ਗੰਭੀਰ ਸ਼੍ਰੇਣੀ 'ਚ ਪਹੁੰਚ ਗਈ ਹੈ, ਜਿਸ ਕਾਰਨ ਸਿਹਤ ਨੂੰ ਲੈ ਕੇ ਖਤਰਾ ਬਣਿਆ ਹੋਇਆ ਹੈ। ਦਿੱਲੀ 'ਚ ਪੀ. ਐੱਮ. 2.5 ਦਾ ਪੱਧਰ ਖਤਰਨਾਕ ਬਣਿਆ ਹੋਇਆ ਹੈ। ਦਿੱਲੀ-ਐੱਨ. ਸੀ. ਆਰ. ਦੀ ਹਵਾ ਕੁਆਲਿਟੀ ਇੰਡੈਕਸ 300 ਤੋਂ ਉੱਪਰ ਪਹੁੰਚ ਚੁੱਕਾ ਹੈ, ਜੋ ਕਿ ਖਤਰੇ ਦੀ ਘੰਟੀ ਹੈ। ਦਿੱਲੀ 'ਚ ਹਵਾ ਦਾ ਪੱਧਰ (ਏ ਕਿਊ ਆਈ) 306 'ਤੇ ਪਹੁੰਚ ਗਿਆ ਹੈ। ਹੋਰਾਂ ਇਲਾਕੇ ਜਿਵੇਂ ਡੀ. ਯੂ 'ਚ 309, ਆਇਆਨਗਰ 'ਚ 311, ਏਅਰਪੋਰਟ 'ਤੇ 315 ਅਤੇ ਲੋਧੀ ਰੋਡ 'ਤੇ ਇਹ ਅੰਕੜਾ 302 ਅੰਕ 'ਤੇ ਪਹੁੰਚ ਗਿਆ ਹੈ।

ਇਸ ਤੋਂ ਇਲਾਵਾ ਐੱਨ. ਸੀ. ਆਰ. 'ਚ ਵੀ ਹਾਲਾਤ ਕੁਝ ਖਾਸ ਠੀਕ ਨਹੀਂ ਹਨ। ਐੱਨ. ਸੀ. ਆਰ. ਦੇ ਇਲਾਕਿਆਂ 'ਚ ਵੀ ਹਵਾ ਦਾ ਪੱਧਰ ਕਾਫੀ ਹੇਠਾ ਡਿੱਗਿਆ ਹੋਇਆ ਹੈ। ਦਿੱਲੀ ਦੇ ਨੇੜਲੇ ਨੋਇਡਾ 'ਚ 305 ਅੰਕ ਅਤੇ ਗੁਰੂਗ੍ਰਾਮ 'ਚ ਇਹ 314 ਅੰਕ 'ਤੇ ਪਹੁੰਚ ਗਿਆ ਹੈ।


Iqbalkaur

Content Editor

Related News