ਦਿੱਲੀ ''ਚ 529 ਮੀਡੀਆ ਕਰਮਚਾਰੀਆਂ ''ਚੋਂ 3 ਕੋਰੋਨਾ ਪਾਜ਼ੀਟਿਵ, CM ਕੇਜਰੀਵਾਲ ਨੇ ਕੀਤਾ ਇਹ ਟਵੀਟ

Wednesday, Apr 29, 2020 - 01:47 PM (IST)

ਦਿੱਲੀ ''ਚ 529 ਮੀਡੀਆ ਕਰਮਚਾਰੀਆਂ ''ਚੋਂ 3 ਕੋਰੋਨਾ ਪਾਜ਼ੀਟਿਵ, CM ਕੇਜਰੀਵਾਲ ਨੇ ਕੀਤਾ ਇਹ ਟਵੀਟ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਤਿੰਨ ਮੀਡੀਆ ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 529 ਮੀਡੀਆ ਕਰਮਚਾਰੀਆਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਸੀ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇੰਨੇ ਲੋਕਾਂ 'ਚੋਂ ਸਿਰਫ਼ 3 ਹੀ ਮੀਡੀਆ ਕਰਮਚਾਰੀ ਇਨਫੈਕਟਡ ਪਾਏ ਗਏ ਹਨ। ਉਨਾਂ ਨੇ ਕਿਹਾ ਕਿ ਤੁਹਾਨੂੰ ਸਾਰੇ ਲੋਕਾਂ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ, ਕਿਉਂਕਿ ਤੁਸੀਂ ਲੋਕ ਕੋਰੋਨਾ ਵਾਇਰਸ ਦੇ ਇਸ ਇਨਫੈਕਸ਼ਨ ਕਾਲ 'ਚ ਵੀ ਬਖੂਬੀ ਆਪਣੀ ਡਿਊਟੀ ਕਰ ਰਹੇ ਹੋ। ਨਾਲ ਹੀ ਉਨਾਂ ਨੇ ਕਿਹਾ ਕਿ ਜੋ 3 ਲੋਕ ਪਾਜ਼ੀਟਿਵ ਪਾਏ ਗਏ ਹਨ, ਉਨਾਂ ਦੇ ਜਲਦ ਠੀਕ ਹੋਣ ਲਈ ਈਸ਼ਵਰ ਤੋਂ ਕਾਮਨਾ ਕਰਦਾ ਹਾਂ।

PunjabKesariਦੱਸਣਯੋਗ ਹੈ ਕਿ 21 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ 'ਚ ਉਨਾਂ ਦੀ ਸਰਕਾਰ ਮੀਡੀਆ ਕਰਮਚਾਰੀਆਂ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਜਾਂਚ ਕਰਾਏਗੀ। ਮੁੰਬਈ 'ਚ 53 ਮੀਡੀਆ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਕਿਹਾ ਸੀ। ਉਨਾਂ ਨੇ ਦਿੱਲੀ 'ਚ ਮੀਡੀਆ ਕਰਮਚਾਰੀਆਂ ਦੀ ਜਾਂਚ ਕਰਵਾਉਣ ਦੀ ਅਪੀਲ ਵਾਲੇ ਇਕ ਟਵੀਟ ਦੇ ਜਵਾਬ 'ਚ ਕਿਹਾ ਸੀ,''ਯਕੀਨੀ ਤੌਰ 'ਤੇ ਅਸੀਂ ਇਹ ਕਹਾਂਗੇ।'' ਇਸ ਤੋਂ ਬਾਅਦ ਹੀ ਦਿੱਲੀ ਦੇ ਪੱਤਰਕਾਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ।''


author

DIsha

Content Editor

Related News