ਦਿੱਲੀ ''ਚ ਅੱਜ ਤੋਂ ਮਹਿੰਗਾ ਹੋਇਆ ਆਟੋ ਦਾ ਸਫਰ, ਦੇਣ ਪੈਣਗੇ ਇੰਨੇ ਰੁਪਏ

06/18/2019 1:10:19 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੋਂ ਆਟੋ ਦਾ ਸਫਰ ਮਹਿੰਗਾ ਹੋ ਗਿਆ ਹੈ। ਕਿਰਾਏ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਨੇ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ। ਵਿਭਾਗ ਨੇ 12 ਜੂਨ ਨੂੰ ਆਟੋ ਦੇ ਕਿਰਾਏ ਵਿਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ ਮੁਤਾਬਕ ਹੀ ਕਿਰਾਏ ਵਿਚ ਇਹ ਵਾਧਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ 2013 ਤੋਂ ਬਾਅਦ ਹੁਣ ਜੂਨ 2019 'ਚ ਆਟੋ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ। ਕਿਰਾਏ 'ਚ ਕਰੀਬ 18 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ 'ਚ ਆਟੋ ਤੋਂ ਸਫਰ ਕਰਨ ਵਾਲਿਆਂ ਨੂੰ ਹਰ ਕਿਲੋਮੀਟਰ ਲਈ 9.50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਜੇ ਤਕ ਇਹ 8 ਰੁਪਏ ਪ੍ਰਤੀ ਕਿਲੋਮੀਟਰ ਸੀ। ਇਸ ਪ੍ਰਕਾਰ ਹੁਣ ਆਟੋ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ 1.50 ਰੁਪਏ ਜ਼ਿਆਦਾ ਦੇਣੇ ਪੈਣਗੇ।

Image result for auto-fare-increased-in-delhi

ਨਵੀਂ ਯਾਤਰਾ ਸੂਚੀ ਮੁਤਾਬਕ ਹੁਣ ਯਾਤਰੀਆਂ ਨੂੰ ਡੇਢ ਕਿਲੋਮੀਟਰ ਲਈ 25 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ 2 ਕਿਲੋਮੀਟਰ ਲਈ 25 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਸੀ। ਇਸ ਵਾਰ ਦਿੱਲੀ ਸਰਕਾਰ ਨੇ ਆਟੋ ਡਰਾਈਵਰਾਂ ਨੂੰ ਤੋਹਫਾ ਦਿੰਦੇ ਹੋਏ ਜਾਮ ਵਿਚ ਫਸਣ 'ਤੇ ਯਾਤਰੀ ਵਲੋਂ ਭੁਗਤਾਨ ਕਰਨ ਦੀ ਵਿਵਸਥਾ ਕਰ ਦਿੱਤੀ ਹੈ। ਨਵੀਂ ਨੋਟੀਫਿਕੇਸ਼ਨ ਮੁਤਾਬਕ ਹੁਣ ਜਾਮ 'ਚ ਫਸਣ 'ਤੇ ਹਰ ਇਕ ਮਿੰਟ ਲਈ 75 ਪੈਸੇ ਵਾਧੂ ਕਿਰਾਇਆ ਦੇਣਾ ਪਵੇਗਾ। ਇਸ ਤੋਂ ਇਲਾਵਾ ਸਾਮਾਨ ਲਈ ਸਾਢੇ 7 ਰੁਪਏ ਵੱਖ ਤੋਂ ਦੇਣੇ ਪੈਣਗੇ। ਦਿੱਲੀ ਸਰਕਾਰ ਦੇ ਆਟੋ ਦਾ ਕਿਰਾਏ ਵਧਣ ਦੇ ਫੈਸਲੇ ਨਾਲ ਜਿੱਥੇ ਆਟੋ ਡਰਾਈਵਰਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਇਸ ਨਾਲ ਆਮ ਜਨਤਾ ਦੀ ਜੇਬ 'ਤੇ ਬੋਝ ਪੈਣਾ ਲਾਜ਼ਮੀ ਹੈ। ਓਧਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਕਿਰਾਏ ਨੂੰ ਲੈ ਕੇ ਚਾਰਟ ਤਿਆਰ ਕੀਤਾ ਗਿਆ ਹੈ। ਜਦੋਂ ਤਕ ਮੀਟਰ ਨਵੇਂ ਕਿਰਾਏ ਦੇ ਹਿਸਾਬ ਨਾਲ ਅਪਡੇਟ ਨਹੀਂ ਹੋ ਜਾਂਦੇ, ਉਦੋਂ ਤਕ ਇਸ ਚਾਰਟ ਦੇ ਆਧਾਰ 'ਤੇ ਨਵਾਂ ਕਿਰਾਇਆ ਲਿਆ ਜਾਵੇਗਾ।


Tanu

Content Editor

Related News