ਦਿੱਲੀ ''ਚ ਹੋਟਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਂਦੀ ਤਾਂ ਬਿਹਤਰ ਹੁੰਦਾ : ਸਤੇਂਦਰ ਜੈਨ

08/01/2020 2:36:50 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਦਿੱਲੀ 'ਚ ਹੋਟਲਾਂ ਨੂੰ ਖੋਲ੍ਹਣ ਦੇ ਫੈਸਲੇ ਨੂੰ ਉੱਪ ਰਾਜਪਾਲ ਅਨਿਲ ਬੈਜਲ ਵਲੋਂ ਮਨਜ਼ੂਰੀ ਨਹੀਂ ਮਿਲਣ 'ਤੇ ਕਿਹਾ ਕਿ ਜੇਕਰ ਮਨਜ਼ੂਰੀ ਦਿੱਤੀ ਜਾਂਦੀ ਤਾਂ ਬਿਹਤਰ ਹੁੰਦਾ। ਜੈਨ ਨੇ ਦਿੱਲੀ 'ਚ ਕੋਰੋਨਾ ਦੇ ਪ੍ਰਸਾਰ ਦੀ ਅਸਲ ਸਥਿਤੀ ਜਾਣਨ ਲਈ ਅੱਜ ਤੋਂ ਸ਼ੁਰੂ 5 ਦਿਨ ਦੇ ਦੂਜੇ ਸੀਰੋ ਸਰਵੇ ਮੌਕੇ ਮੀਡੀਆ ਨਾਲ ਗੱਲਬਾਤ 'ਚ ਕਿਹਾ,''ਉੱਪ ਰਾਜਪਾਲ ਨੇ ਤਿੰਨ ਵੱਡੇ ਫੈਸਲੇ ਪਲਟੇ ਹਨ। ਉੱਤਰ ਪ੍ਰਦੇਸ਼ 'ਚ ਹੋਟਲ ਖੁੱਲ੍ਹੇ ਹਨ, ਦਿੱਲੀ ਦੀ ਸਰਹੱਦ ਨਾਲ ਲੱਗਦੇ ਗਾਜ਼ੀਆਬਾਦ, ਨੋਇਡਾ, ਹਰਿਆਣਾ 'ਚ ਖੁੱਲ੍ਹੇ ਹੋਏ ਹਨ। ਉੱਥੇ ਮਾਮਲੇ ਵੱਧ ਰਹੇ ਹਨ ਅਤੇ ਹੋਟਲ ਖੁੱਲ੍ਹੇ ਹੋਏ ਹਨ, ਉੱਪ ਰਾਜਪਾਲ ਸਾਹਿਬ ਦੀ ਮਨਜ਼ੂਰੀ ਹੈ, ਮੈਂ ਤੁਹਾਨੂੰ ਅਸਲ ਸਥਿਤੀ ਦੱਸ ਸਕਦਾ ਹਾਂ ਕਿ ਅਨਲੌਕ ਲਈ ਜਦੋਂ ਕੇਂਦਰ ਨੇ ਐਲਾਨ ਕੀਤਾ ਸੀ, ਮਨਜ਼ੂਰੀ ਦਿੱਤੀ ਸੀ, ਅਸੀਂ ਚਾਹੁੰਦੇ ਸੀ ਕਿ ਜੇਕਰ ਮਨਜ਼ੂਰੀ ਦਿੱਤੀ ਜਾਂਦੀ ਤਾਂ ਬਿਹਤਰ ਹੁੰਦਾ।''

ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਅੱਜ ਤੋਂ ਸ਼ੁਰੂ ਅਨਲੌਕ-3 'ਚ ਹੋਟਲਾਂ ਅਤੇ ਹਫ਼ਤਾਵਾਰ ਬਜ਼ਾਰਾਂ ਨੂੰ ਵਰਤੋਂ ਦੇ ਤੌਰ 'ਤੇ ਇਕ ਹਫ਼ਤੇ ਲਈ ਖੋਲ੍ਹਣ ਦਾ ਫੈਸਲਾ ਕੀਤਾ ਸੀ ਪਰ ਸ਼੍ਰੀ ਬੈਜਲ ਨੇ ਇਸ ਨੂੰ ਖਾਰਜ ਕਰ ਦਿੱਤਾ। ਸ਼੍ਰੀ ਜੈਨ ਨੇ ਦੱਸਿਆ ਕਿ ਅੱਜ ਤੋਂ ਦਿੱਲੀ 'ਚ ਦੂਜਾ ਸਿਰੋਲਾਜੀਕਲ ਸਰਵੇ ਸ਼ੁਰੂ ਹੋ ਰਿਹਾ ਹੈ, ਜੋ 5 ਅਗਸਤ ਤੱਕ ਚੱਲੇਗਾ। ਸਿਰੋਲਾਜੀਕਲ ਸਰਵੇ 'ਚ ਖੂਨ ਦਾ ਨਮੂਨਾ ਲੈ ਕੇ ਜਾਂਚ ਕੀਤੀ ਜਾਂਦਾ ਹੈ, ਤੁਹਾਡੇ ਸਰੀਰ 'ਚ ਐਂਟੀਬਾਡੀ ਬਣੀ ਹੈ ਜਾਂ ਨਹੀਂ ਜੇਕਰ ਪਾਜ਼ੇਟਿਵ ਆਇਆ ਤਾਂ ਇਸ ਦਾ ਮਤਲਬ ਹੈ ਕਿ ਕੋਰੋਨਾ ਹੋਇਆ ਸੀ ਅਤੇ ਤੁਸੀਂ ਠੀਕ ਹੋ ਗਏ ਅਤੇ ਸਰੀਰ 'ਚ ਐਂਟੀਬਾਡੀਜ਼ ਬਣ ਚੁਕੀ। 

ਪਹਿਲੇ ਸਿਰੋਲਾਜੀਕਲ ਸਰਵੇ ਦੀ ਰਿਪੋਰਟ 'ਚ 24 ਫੀਸਦੀ ਲੋਕਾਂ 'ਚ ਐਂਟੀਬਾਡੀ ਬਣਨ ਦੀ ਗੱਲ ਸਾਹਮਣੇ ਆਈ ਸੀ। ਇਸ ਦਾ ਮਤਲਬ 24 ਫੀਸਦੀ ਲੋਕ ਪਾਜ਼ੇਟਿਵ ਹੋ ਕੇ ਠੀਕ ਹੋ ਗਏ ਸਨ। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਕ ਜਾਂ ਡੇਢ ਮਹੀਨੇ ਬਾਅਦ ਉਸ 'ਚ ਕਿੰਨਾ ਫਰਕ ਆਇਆ ਹੈ, ਪਿਛਲੀ ਵਾਰ 24 ਫੀਸਦੀ ਸੀ, ਇਸ ਵਾਰ ਦੇਖਣਾ ਚਾਹੁੰਦੇ ਹਾਂ ਕਿ ਕਿੰਨਾ ਫਰਕ ਆਇਆ ਹੈ। ਪਹਿਲਾ ਸਰਵੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਨਾਲ ਮਿਲ ਕੇ 27 ਜੂਨ ਤੋਂ 10 ਜੁਲਾਈ ਤੱਕ ਹੋਇਆ ਸੀ। ਇਸ ਦੇ ਅਧਿਐਨ 'ਚ ਪਾਇਆ ਗਿਆ ਸੀ ਕਿ ਦਿੱਲੀ 'ਚ ਜਿਨ੍ਹਾਂ ਲੋਕਾਂ ਦਾ ਸਰਵੇ ਕੀਤਾ ਗਿਆ ਹੈ, ਉਨ੍ਹਾਂ 'ਚੋਂ ਕਰੀਬ ਇਕ ਚੌਥਾਈ ਲੋਕ ਕੋਰੋਨਾ ਵਾਇਰਸ ਦੇ ਸੰਪਰਕ 'ਚ ਆਏ ਸਨ। 


DIsha

Content Editor

Related News