ਪਤਨੀ ਨੂੰ ਪਤੀ ਦੀ ਜਾਇਦਾਦ ਮੰਨਣ ਵਾਲੀ ਸੋਚ ਹੁਣ ਗੈਰ-ਸੰਵਿਧਾਨ ਹੈ : ਹਾਈ ਕੋਰਟ
Saturday, Apr 19, 2025 - 09:29 AM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਇਕ ਵਿਅਕਤੀ ਨੂੰ ਵਿਭਚਾਰ (ਏਡਲਟਰੀ) ਦੇ ਮਾਮਲੇ ’ਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਉਸ ਔਰਤ ਦੇ ਪਤੀ ਨੇ ਦਾਇਰ ਕੀਤਾ ਸੀ, ਜਿਸ ਦੇ ਨਾਲ ਵਿਅਕਤੀ ਦੇ ਕਥਿਤ ਤੌਰ ’ਤੇ ਸਬੰਧ ਸਨ। ਅਦਾਲਤ ਨੇ ਕਿਹਾ ਕਿ ਪਤਨੀ ਨੂੰ ਪਤੀ ਦੀ ਜਾਇਦਾਦ ਮੰਨਣ ਦੀ ਸੋਚ ਹੁਣ ਗੈਰ-ਸੰਵਿਧਾਨਕ ਹੈ। ਇਹ ਮਾਨਸਿਕਤਾ ਮਹਾਭਾਰਤ ਕਾਲ ਤੋਂ ਚੱਲੀ ਆ ਰਹੀ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਆਈ. ਪੀ. ਸੀ. ਦੀ ਧਾਰਾ-497 ਤਹਿਤ ਵਿਭਚਾਰ ਦੇ ਅਪਰਾਧ ਨੂੰ ਗੈਰ-ਸੰਵਿਧਾਨਕ ਦੱਸਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ‘ਪੁਰਾਣੇ ਕਾਨੂੰਨ’ ’ਚ ਇਹ ਵਿਵਸਥਾ ਸੀ ਕਿ ਸਬੰਧਤ ਅਪਰਾਧ ਸਿਰਫ਼ ਵਿਆਹੁਤਾ ਔਰਤ ਦੇ ਪਤੀ ਦੀ ਸਹਿਮਤੀ ਜਾਂ ਮਿਲੀਭੁਗਤ ਦੀ ਘਾਟ ’ਚ ਹੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ
ਅਦਾਲਤ ਦੇ 17 ਅਪ੍ਰੈਲ ਦੇ ਫੈਸਲੇ ਵਿਚ ਕਿਹਾ ਗਿਆ,‘‘ਔਰਤ ਨੂੰ ਪਤੀ ਦੀ ਜਾਇਦਾਦ ਮੰਨੇ ਜਾਣ ਅਤੇ ਇਸ ਦੇ ਤਬਾਹਕਾਰੀ ਨਤੀਜਿਆਂ ਬਾਰੇ ਮਹਾਭਾਰਤ ’ਚ ਚੰਗੀ ਤਰ੍ਹਾਂ ਵਰਣਨ ਕੀਤਾ ਗਿਆ ਹੈ, ਜਿਸ ਵਿਚ ਦ੍ਰੌਪਦੀ ਨੂੰ ਜੂਏ ਦੀ ਖੇਡ ਵਿਚ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਆਪਣੇ ਪਤੀ ਯੁਧਿਸ਼ਟਰ ਨੇ ਦਾਅ ’ਤੇ ਲਾ ਦਿੱਤਾ ਸੀ, ਜਿੱਥੇ ਹੋਰ 4 ਭਰਾ ਮੂਕਦਰਸ਼ਕ ਬਣੇ ਰਹੇ ਅਤੇ ਦ੍ਰੌਪਦੀ ਕੋਲ ਆਪਣੀ ਮਰਿਆਦਾ ਵਾਸਤੇ ਵਿਰੋਧ ਕਰਨ ਲਈ ਕੋਈ ਆਵਾਜ਼ ਨਹੀਂ ਸੀ।’’ ਮੌਜੂਦਾ ਮਾਮਲੇ ’ਚ ਪਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦੇ ਪਟੀਸ਼ਨਕਰਤਾ ਨਾਲ ਵਿਭਚਾਰ ਸਬੰਧ ਸਨ ਅਤੇ ਉਹ ਦੂਜੇ ਸ਼ਹਿਰ ਚਲੇ ਗਏ, ਜਿੱਥੇ ਉਹ ਇਕ ਹੋਟਲ ਵਿਚ ਰੁਕੇ ਅਤੇ ਪਤੀ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਵਿਚਾਲੇ ਜਿਨਸੀ ਸਬੰਧ ਬਣੇ। ਮੈਜਿਸਟ੍ਰੇਟ ਅਦਾਲਤ ਨੇ ਪਟੀਸ਼ਨਕਰਤਾ ਨੂੰ ਬਰੀ ਕਰ ਦਿੱਤਾ ਸੀ, ਜਦੋਂਕਿ ਸੈਸ਼ਨ ਕੋਰਟ ਨੇ ਇਸ ਨੂੰ ਰੱਦ ਕਰਦੇ ਹੋਏ ਵਿਅਕਤੀ ਨੂੰ ਸੰਮਨ ਭੇਜਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8