ਦਿੱਲੀ HC ਨੇ ਹਰਦੀਪ ਪੁਰੀ ਦੀ ਧੀ ਨੂੰ ਦਿੱਤੀ ਦਿੱਤੀ ਵੱਡੀ ਰਾਹਤ ! ਐਪਸਟੀਨ ਨਾਲ ਜੋੜਨ ਵਾਲੀ ਸਮੱਗਰੀ ''ਤੇ ਲਾਈ ਰੋਕ
Tuesday, Mar 17, 2026 - 05:58 PM (IST)
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਬੇਟੀ ਹਿਮਾਨੀ ਪੁਰੀ ਨੂੰ ਅਮਰੀਕੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੋੜਨ ਵਾਲੀ ਸੋਸ਼ਲ ਮੀਡੀਆ ਸਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਮਿਨੀ ਪੁਸ਼ਕਰਨਾ ਨੇ ਯੂਜਰਸ ਨੂੰ ਸੋਸ਼ਲ ਮੀਡੀਆ ਮੰਚਾਂ 'ਤੇ ਕਿਸੇ ਵੀ ਤਰ੍ਹਾਂ ਅਜਿਹੀ ਸਮੱਗਰੀ ਪ੍ਰਕਾਸ਼ਤ ਜਾਂ ਪ੍ਰਸਾਰਿਤ ਕਰਨ ਤੋਂ ਵੀ ਰੋਕ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸੋਸ਼ਲ ਮੀਡੀਆ ਯੂਜਰਸ ਖੁਦ ਪੋਸਟਾਂ ਨਹੀਂ ਹਟਾਉਂਦੇ, ਤਾਂ ਸਬੰਧਤ ਪਲੇਟਫਾਰਮ ਅਜਿਹੀ ਸਮੱਗਰੀ ਨੂੰ ਹਟਾ ਦੇਣਗੇ ਜਾਂ ਉਸ ਤੱਕ ਪਹੁੰਚ ਨੂੰ ਬਲੌਕ ਕਰ ਦੇਣਗੇ।
ਅਦਾਲਤ ਨੇ ਮੰਨਿਆ ਕਿ ਹਿਮਾਨੀ ਪੁਰੀ ਦੇ ਪੱਖ ਵਿੱਚ ਪਹਿਲੀ ਨਜ਼ਰੇ ਮਾਮਲਾ ਬਣਦਾ ਹੈ ਅਤੇ ਜੇਕਰ ਅੰਤਰਿਮ ਰਾਹਤ ਨਹੀਂ ਦਿੱਤੀ ਗਈ, ਤਾਂ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਹਿਮਾਨੀ ਪੁਰੀ ਦੇ ਵਕੀਲ ਮਹੇਸ਼ ਜੇਠਮਲਾਨੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਮਵੱਕਿਲ ਦੀ ਇੱਕ "ਵਿਸ਼ਵਵਿਆਪੀ ਪ੍ਰਤਿਸ਼ਠਾ" ਹੈ ਅਤੇ ਉਸ ਵਿਰੁੱਧ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਬਦਨੀਤੀ ਭਰੇ ਹਨ।
ਹਿਮਾਨੀ ਪੁਰੀ ਨੇ ਆਪਣੇ ਮੁਕੱਦਮੇ ਵਿੱਚ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਇੱਕ ਸਫਲ ਵਿੱਤ ਅਤੇ ਨਿਵੇਸ਼ ਪੇਸ਼ੇਵਰ ਹੈ ਅਤੇ ਉਨ੍ਹਾਂ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੀ ਬੇਟੀ ਹੈ। ਸ਼ਿਕਾਇਤ ਅਨੁਸਾਰ, 22 ਫਰਵਰੀ 2026 ਦੇ ਆਸ-ਪਾਸ ਐਕਸ (X), ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਅਤੇ ਲਿੰਕਡਇਨ ਵਰਗੇ ਪਲੇਟਫਾਰਮਾਂ 'ਤੇ ਉਨ੍ਹਾਂ ਦੇ ਖਿਲਾਫ ਇੱਕ "ਤਾਲਮੇਲ ਵਾਲੀ ਅਤੇ ਬਦਨੀਤੀ ਭਰੀ ਆਨਲਾਈਨ ਮੁਹਿੰਮ" ਚਲਾਈ ਗਈ ਸੀ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਨਿਰਾਧਾਰ ਦੋਸ਼ ਫੈਲਾਏ ਗਏ ਸਨ ਕਿ ਹਿਮਾਨੀ ਪੁਰੀ ਦੇ ਜੈਫਰੀ ਐਪਸਟੀਨ ਨਾਲ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਵਪਾਰਕ, ਵਿੱਤੀ ਜਾਂ ਨਿੱਜੀ ਸਬੰਧ ਸਨ। ਜ਼ਿਕਰਯੋਗ ਹੈ ਕਿ ਐਪਸਟੀਨ ਫਾਈਲਾਂ ਜਿਨਸੀ ਤਸਕਰੀ ਨਾਲ ਜੁੜੀਆਂ ਅਪਰਾਧਿਕ ਜਾਂਚਾਂ ਦੇ ਦਸਤਾਵੇਜ਼ਾਂ ਦਾ ਇੱਕ ਵੱਡਾ ਸੰਗ੍ਰਹਿ ਹਨ, ਜੋ 2019 ਵਿੱਚ ਹਿਰਾਸਤ ਦੌਰਾਨ ਐਪਸਟੀਨ ਦੀ ਮੌਤ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਸਤ ਮਹੀਨੇ ਲਈ ਤੈਅ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
