HC ਨੇ ਕੇਂਦਰ ਤੋਂ ਪੁੱਛਿਆ, ਆਦੇਸ਼ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਕਿਉਂ ਨਹੀਂ ਛੱਡੇ ਕ੍ਰਾਇਓਜੈਨਿਕ ਟੈਂਕਰ
Saturday, May 01, 2021 - 04:23 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਕੇਂਦਰ ਤੋਂ ਪੁੱਛਿਆ ਕਿ ਅਦਾਲਤ ਦੇ ਪਿਛਲੇ ਆਦੇਸ਼ਾਂ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਰੋਕੇ ਗਏ ਚਾਰ ਕ੍ਰਾਇਓਜੈਨਿਕ ਟੈਂਕਰ ਕਿਉਂ ਨਹੀਂ ਛੱਡੇ। ਇਹ ਕ੍ਰਾਇਓਜੈਨਿਕ ਟੈਂਕਰ ਦਿੱਲੀ ਲਈ ਸਨ ਅਤੇ ਇਨ੍ਹਾਂ ਦੀ ਵਰਤੋਂ ਕੋਰੋਨਾ ਰੋਗੀਆਂ ਦੇ ਇਲਾਜ 'ਚ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਿਵਸਥਾ 'ਤੇ ਹਾਈ ਕੋਰਟ ਸਖ਼ਤ, ਕਿਹਾ- ਸੂਬਾ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ
ਜੱਜ ਵਿਪਿਨ ਸਾਂਘੀ ਅਤੇ ਜੱਜ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਸਾਲਿਸੀਟਰ ਜਨਰਲ ਤੁਸ਼ਾਰ ਮੇਤਾ ਨੇ 26 ਅਪ੍ਰੈਲ ਨੂੰ ਭਰੋਸਾ ਦਿੱਤਾ ਸੀ ਇਨ੍ਹਾਂ ਟੈਂਕਰਾਂ ਨੂੰ ਛੱਡ ਦਿੱਤਾ ਜਾਵੇਗਾ। ਬੈਂਚ ਨੇ ਕਿਹਾ ਕਿ ਇਸ ਭਰੋਸੇ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਅਦਾਲਤ ਨੇ ਕੇਂਦਰ ਨੂੰ 3 ਮਈ ਨੂੰ ਉਸ ਦੇ ਆਦੇਸ਼ 'ਤੇ ਅਮਲ ਕਰਨ ਲਈ ਕਿਹਾ।'' ਛੁੱਟੀ ਦੇ ਦਿਨ ਵਿਸ਼ੇਸ਼ ਸੁਣਵਾਈ ਕਰ ਰਹੀ ਬੈਂਚ ਨੇ 11.30 ਵਜੇ ਕਾਰਵਾਈ ਸ਼ੁਰੂ ਕੀਤੀ, ਜੋ ਹਾਲੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ’ਚ ਪਟੀਸ਼ਨ, ਨੇਤਾਵਾਂ ਦੇ ਰੇਮਡੇਸਿਵਿਰ ਖਰੀਦਣ ਦੀ ਹੋਵੇ ਸੀ. ਬੀ. ਆਈ. ਜਾਂਚ