ਦਿੱਲੀ ਹਾਈ ਕੋਰਟ ਨੇ ਪੁੱਛਿਆ- ਇਹ ਕਿਹੋ ਜਿਹੀ ਖੇਡ, ਜਿਸ ਦੀ ਲਪੇਟ ''ਚ ਬੱਚੇ ਹੀ ਨਹੀਂ ਵੱਡੇ ਵੀ?

08/17/2017 1:00:57 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਬਲਿਊ ਵ੍ਹੇਲ ਗੇਮ ਨੂੰ ਰੋਕਣ ਲਈ ਲਾਈ ਗਈ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਬੱਚੇ ਇਸ ਗੇਮ ਤੋਂ ਆਕਰਸ਼ਿਤ ਹੋ ਰਹੇ ਹਨ, ਇਹ ਸਮਝ ਆ ਰਿਹਾ ਹੈ ਪਰ ਵੱਡੇ ਕਿਵੇਂ ਹੋ ਰਹੇ ਹਨ? ਹਾਈ ਕੋਰਟ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਸ ਗੇਮ ਦੀ ਵੈੱਬਸਾਈਟ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਇਹ ਵੀ ਕਿਹਾ ਕਿ ਸਾਈਬਰ ਕ੍ਰਾਈਮ ਬਰਾਂਚ ਟੀਮ ਕਾਫੀ ਅੰਡਰ ਸਟਾਫ ਹੈ ਤਾਂ ਹੋ ਸਕਦਾ ਹੈ ਕਿ ਇਸ ਖੇਡ ਨੂੰ ਪੂਰੇ ਤਰੀਕੇ ਨਾਲ ਅਜੇ ਤੱਕ ਬੰਦ ਨਹੀਂ ਕੀਤਾ ਜਾ ਸਕਿਆ ਹੋਵੇ। ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਇਸ ਮਾਮਲੇ 'ਤੇ ਅਗਲੀ ਸੁਣਵਾਈ ਹੈ। ਜਨਹਿੱਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਿਛਲੇ 3 ਦਿਨਾਂ 'ਚ ਇਸ ਗੇਮ ਨਾਲ 2 ਹੋਰ ਮੌਤਾਂ ਹੋਈਆਂ ਹਨ।
ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਹੀ ਇਸ 'ਤੇ ਅਸੀਂ ਕੋਈ ਆਦੇਸ਼ ਜਾਰੀ ਕਰ ਸਕਦੇ ਹਾਂ, ਜੋ ਪੂਰੀ ਤਰ੍ਹਾਂ ਪ੍ਰਭਾਵੀ ਹੋਵੇ? ਕੀ ਪਟੀਸ਼ਨਕਰਤਾ ਸਿਰਫ ਦਿੱਲੀ ਲਈ ਪਾਬੰਦੀ ਚਾਹੁੰਦੇ ਹਨ ਜਾਂ ਪੂਰੇ ਦੇਸ਼ 'ਚ? ਹਾਈ ਕੋਰਟ ਨੇ ਕਿਹਾ ਕਿ ਦਿੱਲੀ 'ਚ ਸਾਈਬਰ ਕ੍ਰਾਈਮ ਟੀਮ 'ਚ ਪਹਿਲਾਂ ਹੀ ਸਟਾਫ ਘੱਟ ਹੈ। ਉੱਥੇ ਹੀ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਲਿਊ ਵ੍ਹੇਲ ਚੈਲੇਂਜ 'ਤੇ ਰੋਕ ਲਾਉਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਤਕਨਾਲੋਜੀ ਪਲੇਟਫਾਰਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਗੇਮ ਨੂੰ ਲੈ ਕੇ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਇਸ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੇਮ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਅਤੇ ਪਲੇਟਫਾਰਮ ਨੂੰ ਇਸ ਬੰਦ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।


Related News