ਮੰਕੀਪਾਕਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਅਲਰਟ, ਹੁਣ ਤੱਕ ਮਿਲੇ ਕੁੱਲ 3 ਮਰੀਜ਼

Wednesday, Aug 03, 2022 - 12:46 PM (IST)

ਮੰਕੀਪਾਕਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਅਲਰਟ, ਹੁਣ ਤੱਕ ਮਿਲੇ ਕੁੱਲ 3 ਮਰੀਜ਼

ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਮੰਕੀਪਾਕਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਅਲਰਟ ਹੋ ਗਈ ਹੈ। ਦਿੱਲੀ ਸਰਕਾਰ ਨੇ ਇਸ ਦੀ ਰੋਕਥਾਮ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰਨ ਲਈ ਦਿੱਲੀ ਦੇ 6 ਹਸਪਤਾਲਾਂ ’ਚ 70 ਆਈਸੋਲੇਸ਼ਨ ਰੂਮ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ’ਚੋਂ 40 ਕਮਰੇ 3 ਸਰਕਾਰੀ ਹਸਪਤਾਲਾਂ ’ਚ ਅਤੇ 30 ਕਮਰੇ 3 ਪ੍ਰਾਈਵੇਟ ਹਸਪਤਾਲਾਂ ’ਚ ਰਿਜ਼ਰਵ ਕੀਤੇ ਗਏ ਹਨ।

ਉੱਪ ਮੁੱਖ ਮੰਤਰੀ ਸਿਸੋਦੀਆ ਨੇ ਦਿੱਤੀ ਜਾਣਕਾਰੀ

ਸਰਕਾਰ ਦੀਆਂ ਇਨ੍ਹਾਂ ਤਿਆਰੀਆਂ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਨੇ ਦੱਸਿਆ ਦਿੱਲੀ ਸਰਕਾਰ ਨੇ ਲੋਕ ਨਾਇਕ ਜੈਪ੍ਰਕਾਸ਼ (LNJP) ਹਸਪਤਾਲ ’ਚ 20, ਗੁਰੂ ਤੇਗ਼ ਬਹਾਦਰ (GTB) ਹਸਪਤਾਲ ’ਚ 10 ਅਤੇ ਡਾ. ਭੀਮਰਾਵ ਅੰਬੇਡਕਰ ਹਸਪਤਾਲ ’ਚ 10 ਆਈਸੋਲੇਸ਼ਨ ਰੂਮ ਰਿਜ਼ਰਵ ਕਰਵਾਏ ਹਨ। ਇਸ ਤੋਂ ਇਲਾਵਾ ਪੂਰਬੀ ਦਿੱਲੀ ਦੇ ਵਿਕਾਸ ਮਾਰਗ ਐਕਸਟੈਂਸ਼ਨ ਸਥਿਤ ਕੈਲਾਸ਼ ਦੀਪਕ ਹਸਪਤਾਲ, ਮਾਡਲ ਟਾਊਨ ਸਥਿਤ ਐੱਮ. ਡੀ. ਸਿਟੀ ਹਸਪਤਾਲ ਅਤੇ ਤੁਗ਼ਲਕਾਬਾਦ ਸਥਿਤ ਬਤਰਾ ਹਸਪਤਾਲ ਐਂਡ ਰਿਸਰਚ ਸੈਂਟਰ ’ਚ ਵੀ 10-10 ਆਈਸੋਲੇਸ਼ਨ ਰੂਮ ਰਿਜ਼ਰਵ ਕੀਤੇ ਗਏ ਹਨ।

ਇਹ ਵੀ ਪੜ੍ਹੋ- ਕੇਰਲ ’ਚ ਇਕ ਹੋਰ ਮੰਕੀਪਾਕਸ ਦੇ ਮਾਮਲੇ ਦੀ ਪੁਸ਼ਟੀ, UAE ਤੋਂ ਪਰਤਿਆ ਵਿਅਕਤੀ ਆਇਆ ਪਾਜ਼ੇਟਿਵ

PunjabKesari

ਸਿਸੋਦੀਆ ਨੇ ਕਿਹਾ ਕਿ ਭਾਰਤ ’ਚ ਅਜੇ ਮੰਕੀਪਾਕਸ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ ਹਨ ਪਰ ਇਸ ਦੇ ਬਾਵਜੂਦ ਅਸੀਂ ਇਸ ਬੀਮਾਰੀ ਨੂੰ ਹਲਕੇ ’ਚ ਨਹੀਂ ਲੈ ਰਹੇ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੰਕੀਪਾਕਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦਿੱਲੀ ਸਰਕਾਰ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

ਦਿੱਲੀ ’ਚ ਆਏ ਮੰਕੀਪਾਕਸ ਦੇ 3 ਮਾਮਲੇ-

ਜ਼ਿਕਰਯੋਗ ਹੈ ਕਿ WHO ਵਲੋਂ ਮੰਕੀਪਾਕਸ ਨੂੰ ਇਕ ‘ਪਬਲਿਕ ਹੈਲਥ ਐਮਰਜੈਂਸੀ’ ਐਲਾਨ ਕੀਤਾ ਗਿਆ ਹੈ। ਭਾਰਤ ’ਚ ਮੰਕੀਪਾਕਸ ਦੇ 8 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 3 ਮਾਮਲੇ ਦਿੱਲੀ ਦੇ ਹਨ। ਇਨ੍ਹਾਂ ਸਾਰੇ ਮਰੀਜ਼ਾਂ ਦਾ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਸਿਰਦਰਦ,  ਸਰੀਰ ’ਚ ਦਰਦ ਜਾਂ ਕਮਜ਼ੋਰੀ ਦੇ ਨਾਲ ਸਰੀਰ ’ਤੇ ਧੱਫੜ ਵਰਗੇ ਲੱਛਣ ਦਿੱਸਣ ਤਾਂ ਉਹ ਮੰਕੀਪਾਕਸ ਨਾਲ ਪੀੜਤ ਜਾਂ ਸ਼ੱਕੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਦੇਸ਼ ’ਚ ਮੰਕੀਪਾਕਸ ਦੀ ਦਹਿਸ਼ਤ! ਕੇਂਦਰੀ ਸਿਹਤ ਮੰਤਰੀ ਨੇ ਕਿਹਾ- ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ

PunjabKesari


author

Tanu

Content Editor

Related News