ਦਿੱਲੀ ਦੇ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ, ਬੱਚਿਆਂ ਨੇ ਕੀਤਾ ਸਵਾਗਤ

Tuesday, Feb 25, 2020 - 11:52 AM (IST)

ਦਿੱਲੀ ਦੇ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ, ਬੱਚਿਆਂ ਨੇ ਕੀਤਾ ਸਵਾਗਤ

ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਸਕੂਲਾਂ 'ਚ ਚੱਲਣ ਵਾਲੀ ਹੈਪੀਨੈੱਸ ਕਲਾਸ ਨੂੰ ਦੇਖਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਿੱਲੀ ਸਥਿਤ ਮੋਤੀ ਬਾਗ ਦੇ ਸਰਕਾਰੀ ਸਕੂਲ ਪਹੁੰਚ ਗਈ ਹੈ। ਅਮਰੀਕਾ ਦੀ ਫਰਸਟ ਲੇਡੀ ਦਾ ਸਕੂਲ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਸਕੂਲੀ ਬੱਚਿਆਂ ਨੇ ਮੇਲਾਨੀਆ ਦੇ ਮੱਥੇ 'ਤੇ ਟਿੱਕਾ ਲਗਾ ਕੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਟ ਕੀਤਾ ਗਿਆ? ਮੇਲਾਨੀਆ ਦੇ ਸਵਾਗਤ ਲਈ ਸਕੂਲ ਨੂੰ ਖਾਸ ਤਰੀਕੇ ਨਾਲ ਸਜਾਇਆ ਗਿਆ ਹੈ।

PunjabKesariਸੁਰੱਖਿਆ ਕਾਰਨਾਂ ਕਰ ਕੇ ਸਕੂਲ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧ ਰੱਖੀ ਹੈ। ਪੁਲਸ ਵਲੋਂ ਵੀ ਉੱਥੇ ਸੁਰੱਖਿਆ ਵਿਵਸਥਾ ਦੀ ਕਮਾਨ ਸੰਭਾਲੀ ਜਾ ਰਹੀ ਹੈ। ਸਕੂਲ ਦੇ ਗੇਟ ਤੋਂ ਲੈ ਕੇ ਅੰਦਰ-ਬਾਹਰ ਸਾਰੇ ਜਗ੍ਹਾ 'ਤੇ ਸਜਾਵਟ ਕੀਤੀ ਗਈ ਹੈ। ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਦੇ ਨਾਲ-ਨਾਲ ਸਾਰੇ ਅਧਿਆਪਕ ਮੇਲਾਨੀਆ ਟਰੰਪ ਦੇ ਦੌਰੇ ਲਈ ਉਤਸ਼ਾਹਤ ਸਨ। ਸਕੂਲ 'ਚ ਉਨ੍ਹਾਂ ਦੇ ਸਵਾਗਤ ਲਈ ਬੇਹੱਦ ਆਕਰਸ਼ਕ ਤਰੀਕੇ ਨਾਲ ਇੰਤਜ਼ਾਮ ਕੀਤੇ ਗਏ ਹਨ।

PunjabKesari


author

DIsha

Content Editor

Related News