ਆਪਣੇ ਭਰਾ ਨੂੰ ਗੁਆ ਚੁੱਕੀ ਦਿੱਲੀ ਦੀ ਕੁੜੀ ਕਰਦੀ ਹੈ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ
Saturday, Jan 27, 2024 - 05:54 PM (IST)
ਨਵੀਂ ਦਿੱਲੀ (ਭਾਸ਼ਾ)- ਆਪਣੇ ਭਰਾ ਨੂੰ ਗੁਆਉਣ ਨਾਲ ਮਿਲੇ ਦੁੱਖ ਨੂੰ ਮਿਸ਼ਨ ਵਿਚ ਬਦਲਦੇ ਹੋਏ ਦਿੱਲੀ 'ਚ 26 ਸਾਲਾ ਇਕ ਕੁੜੀ ਪਿਛਲੇ 2 ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਹੀ ਹੈ। ਦਿੱਲੀ ਦੇ ਸ਼ਾਹਦਰਾ ਇਲਾਕੇ ਦੀ ਰਹਿਣ ਵਾਲੀ ਪੂਜਾ ਸ਼ਰਮਾ ਲੰਬੇ ਸਮੇਂ ਤੋਂ ਹਸਪਤਾਲਾਂ 'ਚ ਲਾਵਾਰਿਸ ਪਈਆਂ ਕਈ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਚੁੱਕੀ ਹੈ। ਉਹ ਉਨ੍ਹਾਂ ਲਾਸ਼ਾਂ ਦਾ ਸਸਕਾਰ ਕਰਦੀ ਹੈ ਜਿਨ੍ਹਾਂ ਲਈ ਕੋਈ ਪਰਿਵਾਰਕ ਸੰਬੰਧ ਨਹੀਂ ਮਿਲ ਪਾਉਂਦਾ, ਉਨ੍ਹਾਂ ਦਾ ਉਹ ਸਸਕਾਰ ਕਰਦੀ ਹੈ। ਸ਼ਰਮਾ ਨੇ ਦਾਅਵਾ ਕੀਤਾ,“ਪਿਛਲੇ 2 ਸਾਲਾਂ 'ਚ ਮੈਂ ਲਗਭਗ 4,000 ਅਜਿਹੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ, ਜਿਨ੍ਹਾਂ ਦਾ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਹੀਂ ਮਿਲਿਆ।” ਉਸ ਨੇ ਕਿਹਾ,“ਮੇਰੇ ਭਰਾ ਦਾ 13 ਮਾਰਚ 2022 ਨੂੰ ਕਤਲ ਕਰ ਦਿੱਤੀ ਗਈ ਸੀ। ਉਦੋਂ ਤੋਂ ਮੈਂ ਆਪਣੇ ਦੁੱਖ ਨੂੰ ਦੂਜਿਆਂ ਲਈ ਦਿਲਾਸਾ ਦੇ ਸਰੋਤ ਵਿਚ ਬਦਲ ਲਿਆ ਹੈ।'' ਆਪਣੀ ਜ਼ਿੰਦਗੀ ਦੀ ਇਸ ਦੁਖਦਾਈ ਘਟਨਾ 'ਤੇ ਚਾਨਣਾ ਪਾਉਂਦੇ ਹੋਏ ਪੂਜਾ ਨੇ ਦੱਸਿਆ,''ਮਾਮੂਲੀ ਝਗੜੇ 'ਚ ਮੇਰੇ 30 ਸਾਲਾ ਵੱਡੇ ਭਰਾ ਦਾ ਮੇਰੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਸੁਣ ਕੇ ਮੇਰੇ ਪਿਤਾ ਕੋਮਾ 'ਚ ਚਲੇ ਗਏ।''
ਇਹ ਵੀ ਪੜ੍ਹੋ : ਦਿੱਲੀ ਦੇ ACP ਦੇ ਪੁੱਤ ਨੂੰ ਦੋਸਤਾਂ ਨੇ ਹਰਿਆਣਾ ਦੀ ਨਹਿਰ 'ਚ ਸੁੱਟਿਆ, ਭਾਲ ਜਾਰੀ
ਆਪਣਾ ਭਰਾ ਦਾ ਅੰਤਿਮ ਸੰਸਕਾਰ ਕਰਨ ਦੇ ਦੂਜੇ ਦਿਨ ਹੀ ਪੂਜਾ ਨੇ ਦੂਜਿਆਂ ਦੀ ਮਦਦ ਕਰਨ ਦਾ ਸੰਕਲਪ ਲਿਆ। ਪੂਜਾ ਨੇ ਕਿਹਾ,''ਮੈਂ ਅਜਿਹੀਆਂ ਲਾਸ਼ਾਂ ਬਾਰੇ ਪੁਲਸ ਅਤੇ ਸਰਕਾਰੀ ਹਸਪਤਾਲ ਤੋਂ ਜਾਣਕਾਰੀ ਮੰਗਦੀ ਸੀ, ਜਿਨ੍ਹਾਂ ਦੇ ਪਰਿਵਾਰ ਜਾਂ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ।'' ਉਸ ਨੇ ਕਿਹਾ ਕਿ ਹੁਣ ਜੇਕਰ ਪੁਲਸ ਅਤੇ ਸਰਕਾਰੀ ਹਸਪਤਾਲ ਕੋਲ ਅਜਿਹੀ ਲਾਵਾਰਿਸ ਲਾਸ਼ ਹੁੰਦੀ ਹੈ ਤਾਂ ਉਹ ਮੇਰੇ ਨਾਲ ਖ਼ੁਦ ਸੰਪਰਕ ਕਰਦੇ ਹਨ। ਪੂਜਾ ਨੇ ਦਾਅਵਾ ਕੀਤਾ ਕਿ ਉਹ ਆਪਣੇ ਦਾਦੇ ਦੀ ਪੈਨਸ਼ਨ ਨਾਲ ਇਨ੍ਹਾਂ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਖਰਚਾ ਚੁੱਕਦੀ ਹੈ। ਉਸ ਨੇ ਕਿਹਾ,''ਅੰਤਿਮ ਸੰਸਕਾਰ 'ਚ ਕਰੀਬ ਇਕ ਹਜ਼ਾਰ ਤੋਂ 1,200 ਰੁਪਏ ਦਾ ਖਰਚ ਆਉਂਦਾ ਹੈ। ਮੈਂ ਆਪਣੇ ਪਿਤਾ ਅਤੇ ਦਾਦੀ ਨਾਲ ਰਹਿੰਦੀ ਹਾਂ। ਮੇਰੇ ਪਿਤਾ ਦਿੱਲੀ ਮੈਟਰੋ 'ਚ ਠੇਕੇ ਦੇ ਆਧਾਰ 'ਤੇ ਡਰਾਈਵਰ ਵਜੋਂ ਕੰਮ ਕਰਦੇ ਹਨ। ਆਪਣੇ ਦਾਦੇ ਦੀ ਪੈਨਸ਼ਨ ਨਾਲ ਮੈਂ ਇਹ ਸਭ ਕਰਦੀ ਹਾਂ।'' ਇਸ ਕੰਮ ਨੂੰ ਕਰਨ 'ਚ ਉਸ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਸਮਾਜਿਕ ਪੱਖਪਾਤ ਦਾ ਜ਼ਿਕਰ ਕਰਦੇ ਹੋਏ ਪੂਜਾ ਨੇ ਕਿਹਾ,''ਮੈਂ ਜੋ ਕੰਮ ਕਰਦੀ ਹਾਂ, ਉਸ ਨੂੰ ਕਈ ਲੋਕ ਵਰਜਿਤ ਮੰਨਦੇ ਹਨ ਅਤੇ ਮੇਰੇ ਦੋਸਤਾਂ ਦੇ ਪਰਿਵਾਰ ਉਨ੍ਹਾਂ ਨੂੰ ਮੇਰੇ ਨਾਲ ਮਿਲਣ ਨਹੀਂ ਦਿੰਦੇ।'' ਉਨ੍ਹਾਂ ਕਿਹਾ ਕਿ ਇਸ ਕਾਰਨ ਉਸ ਦੇ ਵਿਆਹ ਦੀਆਂ ਸੰਭਾਵਨਾਵਾਂ ਵੀ ਘੱਟ ਹੋ ਗਈਆਂ ਹਨ। ਉਸ ਨੇ ਕਿਹਾ ਕਿ ਉਸ ਕੋਲ ਬੈਚਲਰ ਆਫ਼ ਸੋਸ਼ਲ ਵਰਕਰ (ਬੀ.ਐੱਸ.ਡਬਲਿਊ.) ਅਤੇ ਮਾਸਟਰ ਆਫ਼ ਸੋਸ਼ਲ ਵਰਕਰ (ਐੱਮ.ਐੱਸ.ਡਬਲਿਊ.) ਦੀ ਡਿਗਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8