ਦੋਸਤੀ ਤੋੜਨ 'ਤੇ ਸਨਕੀ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਕੀਤੇ ਵਾਰ, CCTV 'ਚ ਕੈਦ ਹੋਈ ਘਟਨਾ

Wednesday, Jan 04, 2023 - 12:16 PM (IST)

ਦੋਸਤੀ ਤੋੜਨ 'ਤੇ ਸਨਕੀ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਕੀਤੇ ਵਾਰ, CCTV 'ਚ ਕੈਦ ਹੋਈ ਘਟਨਾ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੁੜੀਆਂ ਨਾਲ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਦਿੱਲੀ ਦੇ ਕੰਝਾਵਲਾ ਵਿਚ ਕਾਰ ਸਵਾਰ ਇਕ ਸਕੂਟੀ ਸਵਾਰ ਕੁੜੀ ਨੂੰ 10-12 ਕਿਲੋਮੀਟਰ ਘਸੀੜਦੇ ਲੈ ਗਏ। ਜਿਸ ਕਾਰਨ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ ਇਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸਨਕੀ ਨੌਜਵਾਨ ਨੇ ਦੋਸਤੀ ਤੋੜਨ 'ਤੇ ਕੁੜੀ 'ਤੇ ਚਾਕੂ ਨਾਲ ਅੱਧਾ ਦਰਜਨ ਵਾਰ ਕੀਤੇ। ਇਸ ਘਟਨਾ 'ਚ ਜ਼ਖ਼ਮੀ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੁੜੀ ਦੀ ਉਮਰ 21 ਸਾਲ ਹੈ ਅਤੇ ਉਹ ਬੀਏ ਦੀ ਪੜ੍ਹਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ 'ਚ ਸਿਰਫਿਰੇ ਪ੍ਰੇਮੀ ਨੇ ਕੁੜੀ ਨੂੰ ਮਾਰਿਆ ਚਾਕੂ, ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ

ਪੀੜਤ ਕੁੜੀ ਨੇ ਦੱਸਿਆ ਕਿ 4 ਸਾਲ ਪਹਿਲਾਂ ਉਸ ਦੀ ਦੋਸਤੀ ਸੁਖਵਿੰਦਰ ਨਾਲ ਹੋਈ ਸੀ। ਉਹ ਪਰਿਵਾਰ ਨੂੰ ਪਸੰਦ ਨਹੀਂ ਸੀ, ਇਸ ਲਈ ਉਹ ਹੌਲੀ-ਹੌਲੀ ਉਸ ਤੋਂ ਦੂਰੀ ਬਣਾਉਣ ਲੱਗੀ। ਉਹ ਉਸ ਨਾਲ ਗੱਲਬਾਤ ਨਹੀਂ ਕਰ ਰਹੀ ਸੀ। ਸੋਮਵਾਰ ਦੁਪਹਿਰ ਨੂੰ ਉਹ ਕਾਰ ਡਰਾਈਵਿੰਗ ਸਿੱਖਣ ਲਈ ਨਿਕਲੀ ਸੀ ਤਾਂ ਗੱਲ ਕਰਨ ਬਹਾਨੇ ਸੁਖਵਿੰਦਰ ਨੇ ਉਸ ਨੂੰ ਬੁਲਾਇਆ। ਫਿਰ ਗੱਲ ਕਰਦੇ-ਕਰਦੇ ਗਲੀ ਵਿਚ ਲੈ ਗਿਆ। ਉਸ ਨੂੰ ਦੋਸਤੀ ਤੋੜਨ ਦਾ ਕਾਰਨ ਪੁੱਛਿਆ। 

ਇਹ ਵੀ ਪੜ੍ਹੋ- ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ

ਇਸ ਤੋਂ ਬਾਅਦ ਸੁਖਵਿੰਦਰ ਨੇ ਤਾਬੜਤੋੜ ਉਸ 'ਤੇ ਚਾਕੂ ਨਾਲ ਕਰੀਬ ਅੱਧਾ ਦਰਜਨ ਵਾਰ ਕਰ ਦਿੱਤੇ। ਚਾਕੂ ਨਾਲ ਵਾਰ ਕਾਰਨ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਹ ਉਸ ਨੂੰ ਮਰਿਆ ਹੋਇਆ ਸਮਝ ਕੇ ਉਥੋਂ ਫਰਾਰ ਹੋ ਗਿਆ। ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਹੁਣ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ। ਇਸ ਘਟਨਾ ਮਗਰੋਂ ਆਲੇ-ਦੁਆਲੇ ਦੇ ਲੋਕ ਕੁੜੀ ਨੂੰ ਸਥਾਨਕ ਕਲੀਨਿਕ ਵਿਚ ਲੈ ਗਏ। ਹਾਲਤ ਗੰਭੀਰ ਹੋਣ 'ਤੇ ਕੁੜੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ- ਕੁੜੀ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ: ਐਕਸ਼ਨ 'ਚ ਗ੍ਰਹਿ ਮੰਤਰਾਲਾ, ਦਿੱਲੀ ਪੁਲਸ ਕੋਲੋਂ ਮੰਗੀ ਰਿਪੋਰਟ


author

Tanu

Content Editor

Related News