ਦਿੱਲੀ ਅਨਾਜ ਮੰਡੀ ਅੱਗ : ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪੁੱਜੇ CM ਕੇਜਰੀਵਾਲ

12/08/2019 2:28:22 PM

ਨਵੀਂ ਦਿੱਲੀ— ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਭਿਆਨਕ ਅੱਗ 'ਚ 43 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਝੁਲਸ ਗਏ ਹਨ। ਜ਼ਖਮੀਆਂ ਨੂੰ ਲੋਕ ਨਾਰਾਇਣ ਜੈ ਪ੍ਰਕਾਸ਼ (ਐੱਲ. ਐੱਨ. ਜੇ. ਪੀ.) ਹਸਪਤਾਲ ਅਤੇ ਹਿੰਦੂ ਰਾਓ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ 'ਚੋਂ ਕਈ 50 ਫੀਸਦੀ ਤੋਂ ਜ਼ਿਆਦਾ ਸੜ ਗਏ ਹਨ। ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਨਾਰਾਇਣ ਜੈ ਪ੍ਰਕਾਸ਼ ਪੁੱਜੇ। ਕੇਜਰੀਵਾਲ ਨੇ ਕਿਹਾ ਕਿ ਇਕ ਵਿਅਕਤੀ 50 ਫੀਸਦੀ ਤੋਂ ਵਧ ਝੁਲਸਿਆ ਹੋਇਆ ਹੈ। 8 ਹੋਰ ਲੋਕਾਂ ਨੂੰ ਵਧ ਧੂੰਆਂ ਸਾਹ ਜ਼ਰੀਏ ਅੰਦਰ ਲੈਣ ਦੀ ਵਜ੍ਹਾ ਤੋਂ ਦਾਖਲ ਕਰਵਾਇਆ ਗਿਆ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। 

PunjabKesari

ਜ਼ਿਆਦਾਤਰ ਲੋਕਾਂ ਦੇ ਯੂ. ਪੀ-ਬਿਹਾਰ ਤੋਂ ਹੋਣ ਦੇ ਸਵਾਲ 'ਤੇ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੇ ਲਈ ਹਰ ਇਨਸਾਨ ਦੀ ਜ਼ਿੰਦਗੀ ਮਹੱਤਵਪੂਰਨ ਹੈ, ਉਹ ਕਿਸੇ ਵੀ ਥਾਂ ਦਾ ਵੀ ਹੋਵੇ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਅੱਗ ਦੀ ਘਟਨਾ 'ਚ ਜਾਂਚ ਦੇ ਹੁਕਮ ਦਿੰਦੇ ਹੋਏ 7 ਦਿਨ ਦੇ ਅੰਦਰ ਰਿਪੋਰਟ ਮੰਗੀ ਹੈ।


Tanu

Content Editor

Related News